ਦਾਸਤਾਨ ਏ ਮੀਰੀ ਪੀਰੀ'' ਦਾ ਦੂਸਰਾ ਗੀਤ ''ਦੋ ਤਲਵਾਰਾਂ'' ਹੋਇਆ ਰਿਲੀਜ਼ (ਵੀਡੀਓ)

5/28/2019 4:13:51 PM

ਜਲੰਧਰ (ਬਿਊਰੋ) : 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਆਪਣੀ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ 'ਚ ਹੈ, ਜਿਸ ਦਾ ਕਾਰਨ ਹੈ ਫਿਲਮ ਦਾ ਵਿਸ਼ਾ। ਜਿਵੇਂ ਨਾਂ ਤੋਂ ਹੀ ਸਿੱਧ ਹੁੰਦਾ ਹੈ ਕਿ ਪੰਜਾਬੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦੇ ਇਤਿਹਾਸ ਨੂੰ ਉਜਾਗਰ ਕਰੇਗੀ। ਹਾਲ ਹੀ 'ਚ ਇਸ ਫਿਲਮ ਦਾ ਦੂਸਰਾ ਗੀਤ 'ਦੋ ਤਲਵਾਰਾਂ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਮੋ. ਇਰਸ਼ਾਦ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਕੁਲਜੀਤ ਸਿੰਘ ਨੇ ਇਸ ਨੂੰ ਸੰਗੀਤਬੰਦ ਕੀਤਾ ਹੈ। ਹਰਵਿੰਦਰ ਸਿੰਘ ਨੇ ਇਸ 'ਚ ਸਾਰੰਗੀ ਵਜਾਈ ਹੈ।ਇਸ ਫਿਲਮ ਨੂੰ ਡਾਇਰੈਕਟ ਵਿਨੋਦ ਲਾਨਜੇਵਰ ਨੇ ਕੀਤਾ ਹੈ। ਇਸ ਕਹਾਣੀ ਨੂੰ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖਿਆ ਹੈ, ਜੋ ਇਸ ਫਿਲਮ ਦੇ ਸਹਿ ਨਿਰਦੇਸ਼ਕ ਵੀ ਹਨ। ਰਿਸਰਚ ਨੂੰ ਸੰਪੂਰਨ ਡਾ. ਆਈ.ਐਸ ਗੋਗੋਆਣੀ ਨੇ ਕੀਤਾ ਹੈ ਅਤੇ ਫਿਲਮ ਦਾ ਸਕ੍ਰੀਨਪਲੇ ਸਾਗਰ ਕੋਟੀਕਰ ਅਤੇ ਸਾਹਨੀ ਸਿੰਘ ਨੇ ਲਿਖਿਆ ਹੈ। 

1604 ਈ: 'ਤੇ ਅਧਾਰਿਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਅਤੇ ਪੀਰੀ ਦੋਵੇਂ ਸੰਸਾਰਿਕ ਅਤੇ ਆਧਿਆਤਮਿਕ ਸ਼ਕਤੀ ਨੂੰ ਦਰਸਾਉਂਦੀਆਂ ਹਨ।ਫਿਲਮ ਦਾ ਬੈਕਗਰਾਊਂਡ ਮਿਊਜ਼ਿਕ ਅਨਾਮਿਕ ਚੌਹਾਨ ਨੇ ਦਿੱਤਾ ਹੈ। ਬਰੂਮਹਾ ਸਟੂਡੀਓਸ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰੋਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ, ਮਨਮੋਹਤ ਸਿੰਘ ਮਾਰਸ਼ਲ ਫਿਲਮ ਦੇ ਸਹਿ-ਨਿਰਮਾਤਾ ਹਨ। ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਇਸ ਫਿਲਮ 'ਚ ਬਤੌਰ ਸੂਤਰਧਾਰ ਆਪਣੀ ਆਵਾਜ਼ ਦਿੱਤੀ ਹੈ। ਇਹ ਫਿਲਮ 5 ਜੂਨ 2019 ਨੂੰ ਵਿਸ਼ਵ ਭਰ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News