ਵੀਰੂ ਦੇਵਗਨ ਦੇ ਇਹ ਐਕਸ਼ਨ ਹਮੇਸ਼ਾ ਕੀਤੇ ਜਾਣਗੇ ਯਾਦ

5/28/2019 4:45:11 PM

ਨਵੀਂ ਦਿੱਲੀ (ਬਿਊਰੋ) — ਬੀਤੇ ਦਿਨੀਂ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਵੀਰੂ ਦੇਵਗਨ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਤੇ ਸਫਲ ਡਾਇਰੈਕਟਰਾਂ 'ਚੋਂ ਇਕ ਸਨ। ਵੀਰੂ ਨੇ ਡੇਢ ਸੌ ਤੋਂ ਜ਼ਿਆਦਾ ਫਿਲਮਾਂ 'ਚ ਸਟੰਟ ਡਾਇਰੈਕਟ ਕੀਤੇ ਸਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਉਨ੍ਹਾਂ ਦੇ ਅਜਿਹੇ ਸਟੰਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।

ਬੇਟੇ ਅਜੇ ਦੀ ਫਿਲਮ ਦੇ ਸਟੰਟ ਸੀਨ ਕੀਤੇ ਸਨ ਡਾਇਰੈਕਟ

ਬਤੌਰ ਐਕਸ਼ਨ ਕੋਰੀਓਗ੍ਰਾਫਰ ਵੀਰੂ ਦੇਵਗਨ ਨੇ ਫਿਲਮ 'ਦਿਲਵਾਲੇ', 'ਲਾਲ ਬਾਦਸ਼ਾਹ', 'ਮਿਸਟਰ ਇੰਡੀਆ', 'ਹਿੰਮਤਵਾਲਾ', 'ਪੁਕਾਰ', 'ਪ੍ਰੇਮ ਰੋਗ', 'ਖੂਨ ਭਰੀ ਮਾਂਗ', 'ਫੂਲ ਔਰ ਕਾਂਟੇ', 'ਮਰ ਮਿਟੇਂਗੇ', 'ਕਯਾਮਤ' ਵਰਗੀਆਂ ਫਿਲਮਾਂ ਦੇ ਸਟੰਟ ਨੂੰ ਡਾਇਰੈਕਟ ਕੀਤਾ ਸੀ। ਵੀਰੂ ਦੇਵਗਨ ਨੇ ਬੇਟੇ ਅਜੇ ਦੇਵਗਨ ਦੀਆਂ ਫਿਲਮਾਂ 'ਚ ਵੀ ਸਟੰਟ ਸੀਨ ਕੋਰੀਓਗ੍ਰਾਫ ਕੀਤੇ ਸਨ।

PunjabKesari

ਹੀਰੋ ਬਣਨ ਲਈ ਘਰ ਤੋਂ ਹੋਏ ਸਨ ਫਰਾਰ

ਇਹ ਸਾਲ 1957 ਦੀ ਗੱਲ ਹੈ, ਜਿਸ ਸਾਲ ਗੁਰੂ ਦੱਤ ਦੀ 'ਪਿਆਸਾ' ਰਿਲੀਜ਼ ਹੋਈ ਸੀ। ਦੇਸ਼ ਦੇ ਕੋਨੇ-ਕੋਨੇ ਤੋਂ ਰੋਜ਼ਾਨਾ ਦਰਜਨਾਂ ਲੜਕੇ ਮੁੰਬਈ ਹੀਰੋ ਬਣਨ ਲਈ ਆਉਂਦੇ ਹਨ। ਅਜਿਹਾ ਹੀ ਇਕ ਲੜਕਾ ਸੀ, ਜੋ ਅੰਮ੍ਰਿਤਸਰ 'ਚ ਰਹਿੰਦਾ ਸੀ। ਇਕ ਦਿਨ ਦੋਸਤਾਂ ਨੇ ਤੈਅ ਕੀਤਾ ਅਤੇ ਘਰ ਤੋਂ ਭੱਜ ਗਏ।

ਅਜੇ ਦੇਵਗਨ ਨੂੰ ਹੀਰੋ ਬਣਾਉਣ ਲਈ ਵੀਰੂ ਦੀ ਲਗਨ ਜ਼ਿਆਦਾ ਸੀ

ਵੀਰੂ ਨੇ ਖੁਦ ਨਾਲ ਕੀਤਾ ਵਾਅਦਾ ਨਿਭਾਇਆ। ਅਜੇ ਨੂੰ ਹੀਰੋ ਬਣਾਉਣ ਲਈ, ਵੀਰੂ ਨੇ ਕਾਫੀ ਮਿਹਨਤ ਕੀਤੀ ਸੀ। ਪੂਰੀ ਲਗਨ ਨਾਲ ਉਨ੍ਹਾਂ ਨੇ ਅਜੇ ਦੇਵਗਨ ਨੂੰ ਕੰਮ ਸਿਖਾਇਆ। ਉਨ੍ਹਾਂ ਨੇ ਫਿਲਮਾਂ ਤੇ ਸੈੱਟ ਦਾ ਮਾਹੌਲ, ਡਾਂਸ ਸਿਖਾਉਣਾ, ਜਿਮ ਕਰਵਾਉਣਾ ਆਦਿ ਸਾਰੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ। ਹੀਰੋ ਬਣਨ ਤੋਂ ਪਹਿਲਾਂ ਹੀ ਅਜੇ ਹੀਰੋ ਮਟੀਰੀਅਲ ਸੀ ਅਤੇ ਫਿਰ ਜਦੋਂ ਕੁਕੁ ਕੋਹਲੀ ਨੇ ਫਿਲਮ 'ਫੂਲ ਔਰ ਕਾਂਟੇ' ਬਣਾਉਣ ਦੀ ਠਾਣੀ ਤਾਂ ਕੁਕੁ ਤੇ ਵੀਰੂ ਨੂੰ ਅਜੇ ਦੇਵਗਨ ਦੇ ਕਿਰਦਾਰ ਲਈ ਅਜੇ ਤੋਂ ਬਿਹਤਰ ਕੋਈ ਹੋਰ ਨਹੀਂ ਲੱਗਾ।

PunjabKesari

... ਅਜੇ ਦੀ ਐਂਟਰੀ ਦਾ ਉਹ ਸੀਨ

ਜਦੋਂ-ਜਦੋਂ ਅਜੇ ਦੇਵਗਨ ਨੂੰ ਯਾਦ ਕੀਤਾ ਜਾਵੇਗਾ, ਉਸ ਦੀ ਪਹਿਲੀ ਫਿਲਮ 'ਫੂਲ ਔਰ ਕਾਂਟੇ' ਦਾ ਉਹ ਐਕਸ਼ਨ ਸੀਨ ਵੀ ਯਾਦ ਆਵੇਗਾ, ਜਿਸ 'ਚ ਦੋ ਚੱਲਦੀਆਂ ਹੋਈਆਂ ਬਾਈਕਸ, ਉਨ੍ਹਾਂ 'ਤੇ ਪੈਰ ਟਿਕਾ ਕੇ ਐਂਟਰੀ ਕਰਦੇ ਅਜੇ ਦੇਵਗਨ। ਲੈਦਰ ਜੈਕਟ, ਕਾਲਾ ਚਸ਼ਮਾ। ਇਸੇ ਸੀਨ 'ਚ ਸੜਕ 'ਤੇ ਇਕ ਡਿਵਾਈਡਰ ਆਉਂਦਾ ਹੈ ਅਤੇ ਚੱਲਦੀ ਬਾਈਕ 'ਤੇ ਬੈਂਲੇਸਡ ਅਜੇ ਦੇਵਗਨ ਦੇ ਪੈਰ ਬਿਲਕੁਲ ਸਿੱਧੇ ਫੈਲ ਜਾਂਦੇ ਹਨ। ਲੋਕ ਖੁੱਲ੍ਹੀਆਂ ਅੱਖਾਂ ਨਾਲ ਇਹ ਐਂਟਰੀ ਦੇਖਦੇ। ਨਾ ਕੋਈ ਸਪੈਸ਼ਲ ਇਫੈਕਟ, ਨਾ ਬਾਡੀ ਡਬਲ, ਨਾ ਕੰਪਿਊਟਰ ਗ੍ਰਾਫਿਕਸ। ਇਹ ਸੀਨ ਬੇਹੱਦ ਮੁਸ਼ਕਿਲ ਸੀ ਪਰ ਵੀਰੂ ਨੇ ਅਜੇ ਨੂੰ ਕਾਫੀ ਤਿਆਰੀਆਂ ਕਰਵਾਈਆਂ ਸਨ, ਜਿਸ ਕਾਰਨ ਇਹ ਸੀਨ ਕਾਫੀ ਸੁਚੱਜੇ ਢੰਗ ਨਾਲ ਪੂਰੀ ਹੋਇਆ। ਸੀਨ ਜਿਵੇਂ ਸੋਚਿਆ ਸੀ, ਸ਼ਾਇਦ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਹੋਇਆ ਸੀ।

PunjabKesari

ਜਿਹੜੇ ਦੌਰ 'ਚ ਉਹ ਫਿਲਮ ਆਈ, ਉਸ ਦੌਰ 'ਚ ਪਿੰਡਾਂ ਦੇ ਮੁੰਡੇ ਫਿਲਮ ਦੇਖਣ ਦੀ ਕਸਰ ਉਸ ਫਿਲਮ ਨਾਲ ਜੁੜੀਆਂ ਕਿਤਾਬਾਂ ਪੜ੍ਹ ਕੇ ਪੂਰੀ ਕਰਦੇ ਸਨ। ਮਟਮੈਲੇ-ਧੂਸਰ ਪੰਨਿਆਂ ਵਾਲੀ ਕਿਤਾਬ, ਜਿਸ 'ਚ ਫਿਲਮ ਦਾ ਹਰ ਸੀਨ ਛਪਿਆ ਹੋਇਆ ਸੀ। ਵੀਰੂ ਨੇ ਆਪਣੇ ਬੇਟੇ ਲਈ ਇਕ ਫਿਲਮ ਵੀ ਡਾਇਰੈਕਟ ਕੀਤੀ ਸੀ, ਜਿਸ ਦਾ ਨਾਂ 'ਹਿੰਦੂਸਤਾਨ ਕੀ ਕਸਮ' ਹੈ। ਇਹ ਆਪਣੇ ਜ਼ਮਾਨੇ ਦੀ ਕਾਫੀ ਮਹਿੰਗੀ ਫਿਲਮ ਸੀ। ਹਾਲਾਂਕਿ ਫਿਲਮ ਅਸਫਲ ਹੀ ਰਹੀ ਪਰ ਦੇਖਣ ਵਾਲਿਆਂ ਨੇ ਕਿਹਾ, ''ਫਿਲਮ ਭਾਵੇਂ ਬੇਕਾਰ ਹੋਵੇ ਪਰ ਸਟੰਟ ਬਹੁਤ ਚੰਗੇ ਸਨ।''

PunjabKesari

ਦੱਸਣਯੋਗ ਹੈ ਕਿ ਵੀਰੂ ਦੇਵਗਨ ਨੇ ਬਾਲੀਵੁੱਡ ਫਿਲਮਾਂ 'ਚ ਐਕਟਰ, ਡਾਇਰੈਕਟਰ, ਰਾਈਟਰ, ਪ੍ਰੋਡਿਊਸਰ ਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ ਵੀ ਕੰਮ ਕਰ ਚੁੱਕੇ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਰੀਬ 3 ਦਰਜ਼ਨਾਂ ਤੋਂ ਵਧ ਫਿਲਮਾਂ 'ਚ ਸਟੰਟ ਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ 'ਤੇ ਕੰਮ ਕੀਤਾ ਸੀ। ਵੀਰੂ ਦੇਵਗਨ ਨੇ ਸਾਲ 1999 'ਚ ਆਈ ਫਿਲਮ 'ਹਿੰਦੂਸਤਾਨ ਕੀ ਕਮਸ' ਨੂੰ ਡਾਇਰੈਕਟ ਕੀਤਾ ਸੀ। ਬਤੌਰ ਐਕਟਰ ਵੀਰੂ ਦੇਵਗਨ ਦੇ 'ਕ੍ਰਾਂਤੀ', 'ਸੌਰਭ' ਅਤੇ 'ਸਿੰਘਾਸਨ' 'ਚ ਕੰਮ ਕੀਤਾ ਸੀ। ਸਾਲ 1992 'ਚ ਆਈ ਫਿਲਮ 'ਜਿਗਰ' ਦੀ ਕਹਾਣੀ ਵੀਰੂ ਦੇਵਗਨ ਨੇ ਲਿਖੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News