ਮੋਹਿਤ ਕੁੰਵਰ ਨੂੰ ''ਬੈਸਟ ਡਾਇਰੈਕਟਰ ਐਵਾਰਡ'' ਨਾਲ ਕੀਤਾ ਗਿਆ ਸਨਮਾਨਿਤ

3/4/2020 3:27:05 PM

ਜਲੰਧਰ (ਬਿਊਰੋ) — 'ਪੰਜਾਬ ਕੇਸਰੀ' ਦੇ ਸਹਿਯੋਗੀ ਡਿਜੀਟਲ ਚੈਨਲ 'ਜਗ ਬਾਣੀ' ਟੀ. ਵੀ. ਦੇ ਮਿਊਜ਼ਿਕ ਕੰਪੋਜ਼ਰ ਮੋਹਿਤ ਕੁੰਵਰ ਨੂੰ ਪੀ. ਟੀ. ਸੀ. ਨੈੱਟਵਰਕ ਵਲੋਂ ਕਰਵਾਏ ਗਏ ਡਿਜੀਟਲ ਫਿਲਮ ਫੈਸਟੀਵਲ ਤੇ ਐਵਾਰਡਜ਼ ਦੌਰਾਨ 'ਬੈਸਟ ਮਿਊਜ਼ਿਕ ਡਾਇਰੈਕਟਰ' ਦਾ ਐਵਾਰਡ ਦਿੱਤਾ ਗਿਆ ਹੈ।

ਮੋਹਿਤ ਕੁੰਵਰ ਨੂੰ ਇਹ ਐਵਾਰਡ ਡਿਜੀਟਲ ਖੇਤਰ 'ਚ ਕੀਤੇ ਗਏ ਉਨ੍ਹਾਂ ਦੇ ਬਿਹਤਰੀਨ ਕੰਮ ਕਾਰਨ ਦਿੱਤਾ ਗਿਆ। ਉਨ੍ਹਾਂ ਨੇ ਇਹ ਐਵਾਰਡ 'ਸੰਦਲੀ ਬੂਹਾ' ਫਿਲਮ 'ਚ ਦਿੱਤੇ ਗਏ ਉਨ੍ਹਾਂ ਦੇ ਬਿਹਤਰੀਨ ਮਿਊਜ਼ਿਕ ਲਈ ਦਿੱਤਾ ਗਿਆ ਹੈ। ਡਾਇਰੈਕਟਰ ਗੁਰਮੀਤ ਸਿੰਘ ਨੇ ਇਹ ਐਵਾਰਡ ਮੋਹਿਤ ਨੂੰ ਦਿੱਤਾ। ਇਸ ਐਵਾਰਡ ਲਈ ਕਰੀਬ 6 ਦਰਜਨ ਫਿਲਮਾਂ ਦੀ ਐਂਟਰੀ ਹੋਈ ਸੀ, ਜਿਨ੍ਹਾਂ 'ਚੋਂ 5 ਫਿਲਮਾਂ ਨੌਮੀਨੇਟ ਹੋਈਆਂ ਕੇ 'ਸੰਦਲੀ ਬੂਹਾ' ਦੇ ਮਿਊਜ਼ਿਕ ਨੂੰ ਸਰਵਸ਼੍ਰੇਸ਼ਠ ਐਵਾਰਡ ਮਿਲਿਆ। ਐਵਾਰਡ ਦੇ ਜੇਤੂ ਮੋਹਿਤ ਕੁੰਵਰ ਪਿਛਲੇ 20 ਸਾਲ ਤੋਂ ਮਿਊਜ਼ਿਕ ਡਾਇਰੈਕਸ਼ਨ ਦਾ ਕੰਮ ਕਰ ਰਹੇ ਹਨ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੰਜਿਲ ਇਨਸਾਨ ਦੇ ਨੇੜੇ ਹੁੰਦੀ ਹੈ ਪਰ ਉਸ ਲਈ ਮਿਹਨਤ ਕਰਨੀ ਪੈਂਦੀ ਹੈ। ਆਪਣੇ ਇਸ ਐਵਾਰਡ ਦਾ ਸ਼੍ਰੇਅ (ਸਿਹਰਾ) ਉਹ ਆਪਣੇ ਗੁਰੂਆਂ ਤੇ ਫਿਲਮ ਦੇ ਨਿਰਦੇਸ਼ਕ ਹਰਜੀਤ ਸਿੰਘ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ : ਜਦੋਂ EX ਦਾ ਟੈਟੂ ਬਣਿਆ ਸਿਤਾਰਿਆਂ ਲਈ ਸਿਰਦਰਦ, ਜਾਣੋ ਫਿਰ ਕੀ ਕੀਤਾਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News