ਆਪਣੇ ਵਿਆਹ ’ਚ ਪਤੀ ਨਾਲ ਖੂਬ ਨੱਚੀ ਮੋਨਾ ਸਿੰਘ, ਵੀਡੀਓ
12/29/2019 1:29:57 PM
ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਮੋਨਾ ਸਿੰਘ ਨੇ 27 ਦਸੰਬਰ ਆਪਣੇ ਸਾਊਥ ਇੰਡੀਅਨ ਬੁਆਏਫਰੈਂਡ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਨਾਲ ਵਿਆਹ ਕਰਵਾ ਲਿਆ ਮੋਨਾ ਨੇ ਆਪਣੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਸੀ। ਇਸ ਵਿਆਹ ਵਿਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਸਨ।
ਉਂਝ ਤਾਂ ਮੋਨਾ ਦੇ ਵਿਆਹ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ ਪਰ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਮੋਨਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਮੋਨਾ ਸਿੰਘ ਦੀਆਂ ਮਹਿੰਦੀ ਰਸਮ ਤੇ ਹਲਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

ਦੱਸ ਦੇਈਏ ਕਿ ਮੋਨਾ ਨੇ ਟੀ.ਵੀ. ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਨਾਲ ਆਪਣੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇਹ ਸ਼ੋਅ ਬਹੁਤ ਹਿੱਟ ਹੋਇਆ। ਇਹ ਸ਼ੋਅ ਸਾਲ 2003 ਤੋਂ 2006 ਤੱਕ ਚਲਿਆ ਸੀ। ਇਸ ਸ਼ੋਅ ਲਈ ਮੋਨਾ ਨੂੰ ਸਰਵ ਉੱਤਮ ਅਦਾਕਾਰਾ ਸਮੇਤ ਪੰਜ ਪੁਰਸਕਾਰਾਂ ਨਾਲ ਨਵਾਜਿਆ ਗਿਆ। ਇਸ ਤੋਂ ਬਾਅਦ ਮੋਨਾ ਨੂੰ ਫਿਲਮਾਂ ਵਿਚ ਵੀ ਮੌਕਾ ਮਿਲਿਆ।

ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫਿਲਮ ‘3 ਈਡੀਅਟਸ’ ਵਿਚ ਮੋਨਾ ਸਿੰਘ ਨੇ ਕਰੀਨਾ ਕਪੂਰ ਦਾ ਕਿਰਦਾਰ ਨਿਭਾਇਆ ਸੀ। ਇਹ ਮੋਨਾ ਦੀ ਪਹਿਲੀ ਫਿਲਮ ਸੀ। ਉਂਝ ਤਾਂ ਮੋਨਾ ਦਾ ਕਿਰਦਾਰ ਛੋਟਾ ਸੀ ਪਰ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸ਼ਾਹਰੁਖ ਦੇ ਬੰਗਲੇ 'ਮੰਨਤ' ਨੂੰ ਲੈ ਕੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਵਿਰੋਧੀਆਂ ਨੂੰ ਲੱਗਿਆ ਝਟਕਾ
