Mother''s Day: ਮਾਂ ਨਾਲ ਥ੍ਰੋਬੈਕ ਤਸਵੀਰ ਸ਼ੇਅਰ ਕਰਕੇ ਰਿਧੀਮਾ ਨੇ ਜਿੱਤਿਆ ਲੋਕਾਂ ਦਾ ਦਿਲ
5/10/2020 6:30:36 PM

ਨਵੀਂ ਦਿੱਲੀ : ਅੱਜ ਪੂਰੀ ਦੁਨੀਆ ਮਦਰਸ ਡੇ ਮਨਾ ਰਹੀ ਹੈ ਅਤੇ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਨੂੰ ਲੈ ਕੇ ਕੁਝ ਤਸਵੀਰਾਂ ਸ਼ੇਅਰ ਕਰ ਰਹੇ ਹਨ। ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਇਸ ਦਿਨ ਆਪਣੀ ਮਾਂ ਨੂੰ ਯਾਦ ਕਰ ਰਹੇ ਹਨ ਅਤੇ ਮਾਂ ਲਈ ਕੁਝ ਨਾ ਕੁਝ ਸ਼ੇਅਰ ਕਰ ਰਹੇ ਹਨ। ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਨੇ ਵੀ ਇਸ ਮੌਕੇ 'ਤੇ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਮਾਂ ਨਾਲ ਥ੍ਰੋਬੈਕ ਤਸਵੀਰ ਸ਼ੇਅਰ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਰਿਧੀਮਾ ਨੇ ਆਪਣੀ ਇੰਸਟਾ ਸਟੋਰੀ 'ਤੇ ਵੀ ਮਾਂ ਨਾਲ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣੀ ਮਾਂ ਨੂੰ ਸਭ ਕੁਝ ਦੱਸਿਆ ਹੈ ਤੇ ਮਦਰਸ ਡੇ ਵਿਸ਼ ਕੀਤਾ ਹੈ। ਰਿਧੀਮਾ ਨੇ ਇਕ ਦਿਨ ਪਹਿਲਾਂ ਵੀ ਆਪਣੀ ਮਾਂ ਨੀਤੂ ਕਪੂਰ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ।
❤️ Love & only love - Happy Mother’s Day Ma ❤️
A post shared by Riddhima Kapoor Sahni (RKS) (@riddhimakapoorsahniofficial) on May 9, 2020 at 10:48pm PDT
ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਲਿਖਿਆ ਹੈ, ''ਪਿਆਰ ਅਤੇ ਸਿਰਫ ਪਿਆਰ- ਹੈਪੀ ਮਦਰਸ ਡੇ ਮਾਂ।'' ਉਥੇ ਹੀ ਇੰਸਟਾਸਟੋਰੀ 'ਤੇ ਵੀ ਕਈ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਇਕ ਤਸਵੀਰ 'ਚ ਮਾਂ ਨੂੰ ਸਭ ਤੋਂ ਖੂਬਸੂਰਤ ਅਤੇ ਜੀਵਨ ਦਾ ਸਭ ਕੁਝ ਦੱਸਿਆ ਹੈ। ਉਨ੍ਹਾਂ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਕੁਝ ਘੰਟਿਆਂ 'ਚ ਹਜ਼ਾਰਾਂ ਲੋਕਾਂ ਵਲੋਂ ਲਾਈਕ ਕੀਤਾ ਗਿਆ।
A post shared by Riddhima Kapoor Sahni (RKS) (@riddhimakapoorsahniofficial) on May 9, 2020 at 3:53am PDT
ਆਪਣੇ ਪਿਤਾ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਉਹ ਅਕਸਰ ਹੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਰਿਧੀਮਾ ਯੋਗ ਅਤੇ ਆਪਣੀਆਂ ਤਸਵੀਰਾਂ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਰਿਧੀਮਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੋਗ ਦੀਆਂ ਤਸਵੀਰਾਂ ਅਕਸਰ ਹੀ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।
A post shared by Riddhima Kapoor Sahni (RKS) (@riddhimakapoorsahniofficial) on Apr 30, 2020 at 1:13am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ