ਟ੍ਰਡੀਸ਼ਨਲ ਲੁੱਕ ਨਾਲ ਮੌਨੀ ਰਾਏ ਨੇ ਲਾਇਆ ਗਲੈਮਰਸ ਦਾ ਤੜਕਾ
4/3/2019 10:52:50 AM
ਮੁੰਬਈ(ਬਿਊਰੋ)— ਛੋਟੇ ਪਰਦੇ 'ਤੇ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੀ ਅਭਿਨੇਤਰੀ ਮੌਨੀ ਰਾਏ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਮੌਨੀ ਦੀ ਡੈਬਿਊ ਫਿਲਮ 'ਗੋਲਡ' ਨੇ ਬਾਕਸਆਫਿਸ 'ਤੇ ਕਮਾਲ ਦਾ ਬਿਜ਼ਨੈੱਸ ਕੀਤਾ ਹੈ।

ਇਸ ਫਿਲਮ ਤੋਂ ਬਾਅਦ ਮੌਨੀ ਦੀ ਜਿਵੇਂ ਲਾਟਰੀ ਲੱਗ ਗਈ ਹੈ। ਮੌਨੀ ਜਿੱਥੇ ਜਾਨ ਅਬ੍ਰਾਹਿਮ ਨਾਲ ਫਿਲਮ 'ਰਾਅ' 'ਚ ਕੰਮ ਕਰ ਰਹੀ ਹੈ, ਤਾਂ ਉੱਥੇ ਰਾਜਕੁਮਾਰ ਰਾਏ ਵਰਗੇ ਪ੍ਰਤਿਭਾਸ਼ਾਲੀ ਐਕਟਰ ਨਾਲ ਫਿਲਮ 'ਮੇਡ ਇਨ ਇੰਡੀਆ' 'ਚ ਵੀ ਆਪਣੀ ਐਕਟਿੰਗ ਦਾ ਜਾਦੂ ਚਲਾਉਂਦੀ ਹੋਈ ਦਿਖਾਈ ਦੇਵੇਗੀ।

ਇਸ ਦੇ ਨਾਲ ਹੀ ਹੁਣ ਮੌਨੀ ਫਿਲਮ 'ਬ੍ਰਾਹਮਾਸਤਰ' 'ਚ ਨੈਗੇਟਿਵ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਮੌਨੀ ਅਕਸਰ ਆਪਣੇ ਸੋਸ਼ਲ ਹੈਂਡਲ 'ਤੇ ਹੌਟ, ਬੋਲਡ ਤੇ ਟ੍ਰਡੀਸ਼ਨਲ ਲੁੱਕ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ।

ਹੁਣ ਹਾਲ ਹੀ 'ਚ ਮੌਨੀ ਨੇ ਕੁਝ ਅਜਿਹੀਆਂ ਹੀ ਹੌਟ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
