B''Day Spl : ਇਸ ਕਿੱਸੇ ਨੇ ਛੇੜੇ ਸਨ ਮੌਨੀ ਰਾਏ ਦੇ ਹਰ ਪਾਸੇ ਚਰਚੇ

9/28/2019 3:05:59 PM

ਜਲੰਧਰ (ਬਿਊਰੋ) — ਅਦਾਕਾਰੀ ਦੇ ਸਦਕਾ ਛੋਟੇ ਤੋਂ ਵੱਡੇ ਪਰਦੇ 'ਤੇ ਰਾਜ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਏਕਤਾ ਕਪੂਰ ਦੇ ਲੜੀਵਾਰ ਨਾਟਕ 'ਕਿਉਂਕਿ ਸਾਸ ਭੀ ਕਬੀ ਬਹੂ ਥੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਨੇ ਕਈ ਵੱਡੇ ਨਾਟਕਾਂ 'ਚ ਕੰਮ ਕੀਤਾ ਹੈ।

PunjabKesari

ਇਸ ਤੋਂ ਇਲਾਵਾ ਉਹ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਮੌਨੀ ਰਾਏ ਉਦੋਂ ਸੁਰਖੀਆਂ ਆਈ ਸੀ ਜਦੋਂ ਇਸ ਨੇ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ 'ਚ ਇਕ ਅਜਿਹੀ ਹਰਕਤ ਕੀਤੀ, ਜਿਸ ਕਰਕੇ ਇਸ ਦੇ ਹਰ ਪਾਸੇ ਚਰਚੇ ਹੋਣੇ ਸ਼ੁਰੂ ਹੋ ਗਏ ਸਨ। ਅੰਬਾਨੀ ਦੇ ਬੇਟੇ ਦਾ ਵਿਆਹ 9 ਮਾਰਚ ਨੂੰ ਹੋਇਆ ਸੀ।

PunjabKesari

ਇਹ ਵਿਆਹ ਚਾਰ ਦਿਨ ਚੱਲਿਆ ਸੀ। ਇਸ ਵਿਆਹ 'ਚ ਕਈ ਸੈਲੀਬ੍ਰਿਟੀ ਅਤੇ ਵੱਡੇ ਕਾਰੋਬਾਰੀ ਪਹੁੰਚੇ ਸਨ, ਜਿੰਨ੍ਹਾਂ ਨੂੰ ਜੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਮੌਨੀ ਰਾਏ ਨੇ ਇਸ ਵਿਆਹ 'ਚ ਆਪਣੀ ਪ੍ਰਫਾਰਮੈਂਸ ਦੇਣੀ ਸੀ ਪਰ ਉਸ ਨੇ ਆਪਣੀ ਪ੍ਰਫਾਰਮੈਂਸ ਕੈਂਸਲ ਕਰਨ ਦੀ ਧਮਕੀ ਦੇ ਦਿੱਤੀ।

PunjabKesari

ਮੌਨੀ ਦੀ ਇਸ ਹਰਕਤ ਕਰਕੇ ਪੂਰੇ ਵਿਆਹ 'ਚ ਚਰਚੇ ਸ਼ੁਰੂ ਹੋ ਗਏ ਸਨ। ਪਾਰਟੀ ਦੀ ਸਕਿਓਰਿਟੀ ਬਹੁਤ ਟਾਈਟ ਸੀ। ਇਸ ਕਰਕੇ ਸਾਰੇ ਮਹਿਮਾਨਾਂ ਦੇ ਫੋਨ ਸੀਲ ਕਰ ਦਿੱਤੇ ਗਏ ਪਰ ਮੌਨੀ ਨੇ ਆਪਣਾ ਫੋਨ ਸੀਲ ਨਹੀਂ ਕਰਵਾਇਆ, ਜਿਸ ਕਰਕੇ ਸਕਿਓਰਿਟੀ ਗਾਰਡ ਅਤੇ ਮੌਨੀ ਰਾਏ ਦੀ ਬਹਿਸ ਵੀ ਹੋਈ।

PunjabKesari

ਆਖਿਰ 'ਚ ਮੌਨੀ ਨੇ ਫੋਨ ਸੀਲ ਕਰਵਾ ਲਿਆ ਪਰ ਤਿਆਰ ਹੋਣ ਸਮੇਂ ਮੌਨੀ ਨੇ ਇਹ ਸੀਲ ਫਿਰ ਤੋੜ ਦਿੱਤੀ, ਜਿਸ ਕਰਕੇ ਇਕ ਵਾਰ ਫਿਰ ਮੌਨੀ ਅਤੇ ਸਕਿਓਰਿਟੀ ਗਾਰਡ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਫੋਨ ਫਿਰ ਸੀਲ ਕੀਤਾ ਗਿਆ। ਇਸ ਤੋਂ ਬਾਅਦ ਮੌਨੀ ਰਾਏ ਨੂੰ ਸਖਤ ਹਿਦਾਇਤ ਦਿੱਤੀ ਗਈ।

PunjabKesari

ਮੌਨੀ ਨੇ ਇਸ ਤੋਂ ਬਾਅਦ ਆਪਣੀ ਪ੍ਰਫਾਰਮੈਂਸ ਕੈਂਸਲ ਕਰਨ ਦੀ ਧਮਕੀ ਦਿੱਤੀ ਪਰ ਉਸ ਨੇ ਅਡਵਾਂਸ ਪੈਸੇ ਲਏ ਹੋਏ ਸਨ, ਜਿਸ ਕਰਕੇ ਉਸ ਨੂੰ ਆਪਣੀ ਪ੍ਰਫਾਰਮੈਂਸ ਦੇਣੀ ਹੀ ਪਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News