ਫਿਲਮ ‘ਰਾਧੇ’ ਦੇ ਸੈੱਟ ਤੋਂ ਲੀਕ ਹੋਇਆ ਸਲਮਾਨ ਖਾਨ ਦਾ ਵੀਡੀਓ

3/5/2020 5:05:13 PM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਨਵੀਂ ਫਿਲਮ ‘ਰਾਧੇ’ ਕਾਫੀ ਸੁਰਖੀਆਂ ’ਚ ਛਾਈ ਹੋਈ ਹੈ। ਫਿਲਮ ਵਿਚ ਇਕ ਵਾਰ ਫਿਰ ਸਲਮਾਨ ਖਾਨ ਐਕਸ਼ਨ ਮੋੜ ’ਚ ਦਿਖਾਈ ਦੇਣਗੇ। ‘ਰਾਧੇ : ਯੋਰ ਮੋਸਟ ਵਾਂਟੇਡ ਭਾਈ’ ਦੇ ਟੀਜ਼ਰ ਅਤੇ ਟਰੇਲਰ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ’ਚ ‘ਰਾਧੇ’ ਦੇ ਸੈੱਟ ਤੋਂ ਸਲਮਾਨ ਖਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਸਲਮਾਨ ਖਾਨ ਆਪਣੇ ਫੈਨਜ਼ ਨੂੰ ਸੈਲਫੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਸਲਮਾਨ ਇਨ੍ਹੀਂ ਦਿਨੀਂ ‘ਰਾਧੇ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਇਸ ਫਿਲਮ ਦੀ ਸ਼ੂਟਿੰਗ ਦਾ ਆਖਰੀ ਪੜਾਅ ਚੱਲ ਰਿਹਾ ਹੈ। ਇਸ ਵਿਚਕਾਰ ਸ਼ੂਟਿੰਗ ਸੈੱਟ ਤੋਂ ਉਨ੍ਹਾਂ ਦੀ ਇਹ ਵੀਡੀਓ ਆਈ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਨੇ ਜੀਨਸ ਅਤੇ ਬਲੈਕ ਟੀ-ਸ਼ਰਟ ਤੇ ਉੱਪਰੋ ਦੀ ਉਨ੍ਹਾਂ ਨੇ ਬਲੂ ਸ਼ਰਟ ਪਹਿਨੀ ਹੋਈ ਹੈ। ਉਹ ਇਸ ਅੰਦਾਜ਼ ’ਚ ਬੇਹੱਦ ਕੂਲ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।


ਦੱਸਣਯੋਗ ਹੈ ਕਿ ਫਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਭਾਈ’ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ‘ਰਾਧੇ’ ’ਚ ਸਲਮਾਨ ਖਾਨ ਨਾਲ ਰਣਦੀਪ ਹੁੱਡਾ, ਜੈੱਕੀ ਸ਼ਰਾਫ, ਗੌਤਮ ਗੁਟਾਲੀ ਅਤੇ ਦਿਸ਼ਾ ਪਾਟਨੀ ਲੀਡ ਕਿਰਦਾਰ ’ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਬਾਲੀਵੁੱਡ 'ਚ ਕੋਰੋਨਾ ਵਾਇਰਸ ਦਾ ਡਰ, ਫਿਲਮਾਂ ਦਾ ਰੁਕਿਆ ਕੰਮਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News