ਜਾਨਹਵੀ ਨੂੰ ਅਦਾਕਾਰਾ ਨਹੀਂ ਬਣਾਉਣਾ ਚਾਹੁੰਦੀ ਸੀ ਸ਼੍ਰੀਦੇਵੀ, ਅਧੂਰੀ ਰਹਿ ਗਈ ਇਹ ''ਦਿਲੀ ਇੱਛਾ''

3/6/2020 11:47:30 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ 'ਚਾਂਦਨੀ' ਯਾਨੀਕਿ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਜਾਨਹਵੀ ਦਾ ਇਹ ਤੀਜਾ ਜਨਮਦਿਨ ਹੈ, ਜੋ ਉਹ ਆਪਣੀ ਮਾਂ ਸ਼੍ਰੀਦੇਵੀ ਬਿਨਾਂ ਮਨਾ ਰਹੀ ਹੈ। ਹਾਲਾਂਕਿ ਜਾਨਹਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਤੇ ਪਿਤਾ ਬੋਨੀ ਕਪੂਰ ਹਰ ਕਦਮ 'ਤੇ ਉਸ ਦਾ ਸਾਥ ਦਿੰਦੇ ਹਨ ਪਰ ਮਾਂ ਦੀ ਕਮੀ ਅੱਜ ਵੀ ਉਸ ਨੂੰ ਮਹਿਸੂਸ ਹੁੰਦੀ ਹੈ। ਹਾਲ ਹੀ 'ਚ ਜਾਨਹਵੀ ਕਪੂਰ ਆਪਣੀ ਮਾਂ ਸ਼੍ਰੀਦੇਵੀ ਦੀ ਬਰਸੀ 'ਤੇ ਉਨ੍ਹਾਂ ਦੀ ਘਾਟ ਨੂੰ ਜਾਹਰ ਕੀਤਾ ਸੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਨਾਲ ਇਕ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਸੀ, ''ਮਿਸ ਯੂ ਏਵਰੀਡੇਅ''।
PunjabKesari
ਦੱਸ ਦਈਏ ਕਿ ਜਾਨਹਵੀ ਕਪੂਰ ਬਚਪਨ ਤੋਂ ਅਦਾਕਾਰਾ ਬਣਨ ਦਾ ਸੁਪਨਾ ਦੇਖਦੀ ਸੀ ਪਰ ਮਾਂ ਸ਼੍ਰੀਦੇਵੀ ਧੀ ਨੂੰ ਅਦਾਕਾਰਾ ਨਹੀਂ ਬਣਾਉਣਾ ਚਾਹੁੰਦੀ ਸੀ। ਸ਼੍ਰੀਦੇਵੀ ਨੇ ਆਪਣੀ ਆਖਰੀ ਫਿਲਮ 'ਮੌਮ' ਦੇ ਪ੍ਰਮੋਸ਼ਨ ਇੰਟਰਵਿਊ 'ਚ ਜਾਨਹਵੀ ਨੂੰ ਲੈ ਕੇ ਇੱਛਾ ਜਾਹਿਰ ਕੀਤੀ ਸੀ।

ਉਨ੍ਹਾਂ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਉਹ (ਜਾਨਹਵੀ) ਫਿਲਮਾਂ ਕਰਨਾ ਚਾਹੁੰਦੀ ਹੈ ਅਤੇ ਮੈਂ ਸ਼ੁਰੂਆਤ 'ਚ ਇਸ ਗੱਲ ਨਾਲ ਸਹਿਮਤ ਨਹੀਂ ਸੀ। ਮੈਂ ਇਸ ਇੰਡਸਟਰੀ ਨੂੰ ਬੁਰਾ ਨਹੀਂ ਆਖ ਰਹੀ, ਮੈਂ ਇਸੇ ਦੁਨੀਆ ਤੋਂ ਬਣੀ ਹਾਂ। ਮੈਂ ਇੰਨਾਂ ਨਾਂ ਕਮਾਇਆ ਹੈ ਪਰ ਇਕ ਮਾਤਾ-ਪਿਤਾ ਦੇ ਨਾਅਤੇ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ ਕਿ ਉਸ ਨੂੰ ਵਿਆਹੀ ਹੋਈ ਦੇਖਾ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਸ ਦੀ ਖੁਸ਼ੀ ਹੀ ਮੇਰੀ ਖੁਸ਼ੀ ਹੈ ਅਤੇ ਉਸ ਦੀ ਖੁਸ਼ੀ ਮੇਰੀ ਖੁਸ਼ੀ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਉਹ ਐਕਟਰ ਦੇ ਤੌਰ 'ਤੇ ਚੰਗਾ ਕਰੇਗੀ ਤਾਂ ਮੈਨੂੰ ਉਸ 'ਤੇ ਮਾਣ ਹੋਵੇਗਾ।

ਦੱਸਣਯੋਗ ਹੈ ਕਿ ਜਾਨਹਵੀ ਕਪੂਰ ਦੇ ਡੈਬਿਊ ਦੇ ਕੁਝ ਹੀ ਮਹੀਨੇ ਪਹਿਲਾਂ ਸ਼੍ਰੀਦੇਵੀ ਆਪਣੇ ਰਿਸ਼ਤੇਦਾਰ ਦੇ ਵਿਆਹ ਲਈ ਦੁਬਈ ਗਈ ਸੀ। ਫਿਲਮ 'ਧੜਕ' ਦੀ ਸ਼ੂਟਿੰਗ 'ਚ ਰੁੱਝੀ ਹੋਣ ਕਰਕੇ ਜਾਨਹਵੀ ਆਪਣੇ ਪਰਿਵਾਰ ਨਾਲ ਦੁਬਈ ਨਹੀਂ ਗਈ ਸੀ। ਵਿਆਹ ਤੋਂ ਬਾਅਦ ਖੁਸ਼ੀ ਤੇ ਬੋਨੀ ਕਪੂਰ ਮੁੰਬਈ ਪਰਤ ਆਏ ਸਨ, ਜਦੋਂਕਿ ਸ਼੍ਰੀਦੇਵੀ ਉਥੇ ਹੀ ਰੁਕੀ ਸੀ ਤੇ 24 ਫਰਵਰੀ ਦੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸ਼੍ਰੀਦੇਵੀ ਦੀ ਖੁਆਇਸ਼ (ਇੱਛਾ) ਅਧੂਰੀ ਹੀ ਰਹਿ ਗਈ ਨਾ ਤਾਂ ਉਹ ਆਪਣੀ ਧੀ ਦੀ ਡੈਬਿਊ ਫਿਲਮ ਦੇਖ ਸਕੀ ਤੇ ਨਾ ਹੀ ਧੀ ਨੂੰ 'ਦੁਲਹਨ' ਦੇ ਜੋੜੇ 'ਚ।

 

ਇਹ ਵੀ ਦੇਖੋ : ਦਿੱਲੀ ਹਿੰਸਾ : ਕਾਨੂੰਨੀ ਪਚੜੇ 'ਚ ਫਸੇ ਜਾਵੇਦ ਅਖਤਰ, ਦਰਜ ਹੋਈ ਸ਼ਿਕਾਇਤਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News