ਸ਼ਹਿਨਾਜ਼ ਦੀ ਇਸ ਮੁਕਾਬਲੇਬਾਜ਼ ਨੇ ਕੀਤੀ ਖੂਬ ਬੇਇੱਜ਼ਤੀ, ਵੀਡੀਓ ਵਾਇਰਲ

2/28/2020 11:34:26 AM

ਜਲੰਧਰ (ਬਿਊਰੋ) : ਰਿਐਲਿਟੀ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ‘ ‘ਚ ਖੂਬ ਡਰਾਮਾ ਹੋ ਰਿਹਾ ਹੈ। ਸ਼ਹਿਨਾਜ ਕੌਰ ਗਿੱਲ ਨੂੰ ਇੰਪ੍ਰੈਸ ਕਰਨ ਆਏ ਕੰਟੈਸਟੈਂਟ ਮਯੰਕ ਅਗਨੀਹੋਤਰੀ ਨੇ ਪੰਜਾਬ ਦੀ ਕੈਟਰੀਨਾ ਕੈਫ ਨੂੰ ਨਰਾਜ ਕਰ ਦਿੱਤਾ ਹੈ। ਮਯੰਕ ਨੇ ਸ਼ਹਿਨਾਜ ’ਤੇ ਬਾਇਸਡ (Biased) ਹੋਣ ਦਾ ਇਲਜ਼ਾਮ ਲਗਾਇਆ ਹੈ। ਅਪਕਮਿੰਗ ਐਪੀਸੋਡ ’ਚ ਮਯੰਕ ਅਗਨੀਹੋਤਰੀ ਅਤੇ ਸ਼ਹਿਨਾਜ ਗਿੱਲ ’ਚ ਖੂਬ ਬਹਿਸਬਾਜੀ ਹੋਵੇਗੀ। ਮਯੰਕ ਨੇ ਸ਼ਹਿਨਾਜ ਨੂੰ ਸਾਫ ਕਿਹਾ ਕਿ ਉਹ ਉਨ੍ਹਾਂ ਨੂੰ ਪੰਸਦ ਨਹੀਂ ਆਈ ਹੈ। ਸ਼ਹਿਨਾਜ ਨੇ ਮਯੰਕ ਦੀ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਹਿਦਾਇਤ ਦਿੰਦੇ ਹੋਏ ਕਿਹਾ ਕਿ ਇਸ ਸ਼ੋਅ ’ਚ ਕੰਟਰੋਵਰਸੀ ਕਰਨ ਦੀ ਜ਼ਰੂਰਤ ਨਹੀਂ ਹੈ। ਮਯੰਕ ਅਤੇ ਸ਼ਹਿਨਾਜ ’ਚ ਹੋਈ ਤੂੰ–ਤੂੰ ਮੈਂ–ਮੈਂ ਨਾਲ ਭਰਿਆ ਇਹ ਪ੍ਰੋਮੋ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਸ਼ਹਿਨਾਜ ਨੇ ਮਯੰਕ ਨੂੰ ਕਿਹਾ, ‘‘ਇੱਥੇ ਜਿੰਨੀ ਦੇਰ ਵੀ ਹੋ ਇੱਜਤ ਨਾਲ ਰਹੋ ਵਰਨਾ ਗੈੱਟ ਲੋਸਟ। ਇੱਥੇ ਕੰਟਰੋਵਰਸੀ ਨਾ ਕਰੋ। ਤੁਸੀਂ ਇਸ ਸ਼ੋਅ ’ਚ ਆਏ ਹੋ, ਜਿਸ ਚੀਜ ਲਈ ਇੱਥੇ ਆਏ ਹੋ ਉਹ ਕਰ ਵੀ ਨਹੀਂ ਰਹੇ ਹੋ।’’ ਸ਼ਹਿਨਾਜ ਨੇ ਮਯੰਕ ਨੂੰ ਇੱਜਤ ਨਾਲ ਰਹਿਣ ਦੀ ਚੇਤਾਵਨੀ ਦਿੱਤੀ। ਸ਼ਹਿਨਾਜ ਦੀਆਂ ਗੱਲਾਂ ਦਾ ਬੇਬਾਕ ਜਵਾਬ ਦਿੰਦੇ ਹੋਏ ਮਯੰਕ ਨੇ ਕਿਹਾ, ‘‘ਮੈਂ ਕੋਈ ਕੰਟਰੋਵਰਸੀ ਨਹੀਂ ਕਰ ਰਿਹਾ ਹਾਂ। ਇਹ ਮੇਰਾ ਐਟੀਟਿਊਡ ਹੈ। ਮੈਨੂੰ ਤੂੰ ਪਸੰਦ ਨਹੀਂ ਆਈ।’’ 

 
 
 
 
 
 
 
 
 
 
 
 
 
 

Kyun bola #MayankAgnihotri ne @shehnaazgill ko biased? 😨 Dekhiye aaj raat #MujhseShaadiKaroge mein, 10:30 baje sirf #Colors par. #ShehnaazKiShaadi Anytime on @voot.

A post shared by Colors TV (@colorstv) on Feb 26, 2020 at 9:11pm PST

ਦੱਸ ਦਈਏ ਕਿ ਇਸ ਤੋਂ ਪਹਿਲਾਂ ਮਯੰਕ ਨੇ ਸ਼ਹਿਨਾਜ ਨਾਲ ਡੇਟ ’ਤੇ ਜਾਣ ਲਈ ਲੜਕੀਆਂ ਦੀ ਤਰ੍ਹਾਂ ਮੇਕਅਪ ਕਰਨ ਅਤੇ ਕੱਪੜੇ ਪਹਿਨਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਉਦੋਂ ਵੀ ਸ਼ਹਿਨਾਜ ਅਤੇ ਮਯੰਕ ’ਚ ਟਸ਼ਨ ਦੇਖਣ ਨੂੰ ਮਿਲਿਆ ਸੀ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਦੀ ਕਾਫੀ ਜ਼ਿਆਦਾ ਫੈਨ ਫਾਲੋਇੰਗ ਹੈ। ਸ਼ਹਿਨਾਜ਼ ਤੇ ਸਿਧਾਰਥ ਦੀ ਦੋਸਤੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਵਾਂ ਦੀ ਜੋੜੀ ਨੂੰ ਬਿੱਗ ਬੌਸ ਦੇ ਘਰ ‘ਚ ਕਾਫੀ ਪਸੰਦ ਕੀਤਾ ਗਿਆ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News