ਆਪਣੀ ਪਹਿਲੀ ਡੇਟ ਦੌਰਾਨ ਲੜਾਈ ਕਰਦੇ ਦਿਸੇ ਪਾਰਸ ਤੇ ਸ਼ਹਿਨਾਜ਼, ਦੇਖੋ ਵੀਡੀਓ
2/23/2020 1:37:56 PM
ਨਵੀਂ ਦਿੱਲੀ(ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਹਰ ਆ ਕੇ ਹੁਣ ਸ਼ਹਿਨਾਜ ਕੌਰ ਗਿੱਲ ਤੇ ਪਾਰਸ ਛਾਬੜਾ ਆਪਣੇ ਨਵੇਂ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿਚ ਦੋਵਾਂ ਨੂੰ 'ਮੂਝ ਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦਿਆ ਦੇਖਿਆ ਗਿਆ। ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਜਾਰੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ ਹੈ ਕਿ, 'ਇਸ ਹੱਸਦੇ ਖੇਡਦੇ ਮਾਹੌਲ 'ਚ ਕਿਉਂ ਲੜ ਰਹੇ ਹਨ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ।’
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਾਰਸ ਤੇ ਸ਼ਹਿਨਾਜ਼ ਘਰ ਦੇ ਗਾਰਡਨ ਏਰੀਆ 'ਚ ਡੇਟ ਕਰਦੇ ਦਿਖਾਈ ਦੇ ਰਹੇ ਹਨ। ਦੋਵੇਂ ਹੀ ਇਕ ਟੇਬਲ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਫੈਨਜ਼ ਵਿਚ ਕਾਫੀ ਚਰਚਾ ਛਿੜ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
12 minutes ago
ਅਮਰੀਕੀ ਅਦਾਕਾਰ-ਨਿਰਦੇਸ਼ਕ ਰੌਬ ਰੇਨਰ ਦੇ ਪੁੱਤਰ ਨਿੱਕ ''ਤੇ ਲਗਾਏ ਗਏ ਆਪਣੇ ਮਾਪਿਆਂ ਦੇ ਕਤਲ ਦੇ ਦੋਸ਼
