ਜਦੋਂ ਲਗਜ਼ਰੀ ਕਾਰਾਂ ਛੱਡ ਬੱਸਾਂ ''ਚ ਧੱਕੇ ਖਾਣ ਨੂੰ ਮਜ਼ਬੂਰ ਹੋਏ ਸਨ ਮੁਕੇਸ਼ ਅੰਬਾਨੀ

10/18/2019 10:20:31 AM

ਜਲੰਧਰ (ਬਿਊਰੋ) — ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਸਭ ਤੋਂ ਟੌਪ 'ਤੇ ਆਉਂਦੇ ਹਨ। ਸ਼ਾਇਦ ਹੀ ਕੋਈ ਹੋਵੇਗਾ ਜਿਹੜਾ ਮੁਕੇਸ਼ ਅੰਬਾਨੀ ਬਾਰੇ ਨਹੀਂ ਜਾਣਦਾ ਹੋਵੇਗਾ। ਮੁਕੇਸ਼ ਅੰਬਾਨੀ ਦੀ ਇਸ ਤਰੱਕੀ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੀ ਲਵ ਸਟੋਰੀ ਬਾਰੇ ਕੋਈ ਵਿਰਲਾ ਹੀ ਜਾਣਦਾ ਹੋਵੇਗਾ। ਇਸ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਮੁਕੇਸ਼ ਅੰੰਬਾਨੀ ਨੂੰ ਨੀਤਾ ਅੰਬਾਨੀ ਨਾਲ ਪਿਆਰ ਹੋਇਆ ਤੇ ਕਿਵੇਂ ਦੋਹਾਂ ਨੇ ਵਿਆਹ ਕਰਵਾਇਆ।

PunjabKesari

ਮੁਕੇਸ਼ ਅੰਬਾਨੀ ਨੇ ਨੀਤਾ ਨਾਲ ਵਿਆਹ ਕਰਵਾਉਣ ਲਈ ਰੋਡ 'ਤੇ ਚੱਕਾ ਜਾਮ ਤੱਕ ਕਰ ਦਿੱਤਾ ਸੀ। ਨੀਤਾ ਦੇ ਪਿਤਾ ਬਿੜਲਾ ਗਰੁੱਪ 'ਚ ਕੰਮ ਕਰਦੇ ਸਨ। 1 ਦਿਨ ਬਿੜਲਾ ਪਰਿਵਾਰ ਨੇ ਇਕ ਪ੍ਰੋਗਰਾਮ ਰੱਖਿਆ ਸੀ। ਇਸ ਫੰਕਸ਼ਨ 'ਚ ਨੀਤਾ ਵੀ ਪਹੁੰਚੀ ਹੋਈ ਸੀ, ਇਸ ਦੌਰਾਨ ਨੀਤਾ ਨੇ ਭਾਰਤੀ ਕਲਾਸੀਕਲ ਡਾਂਸ ਕੀਤਾ ਸੀ।

PunjabKesari

ਜਦੋਂ ਉਨ੍ਹਾਂ ਨੇ ਡਾਂਸ ਕੀਤਾ ਤਾਂ ਮੁਕੇਸ਼ ਅੰਬਾਨੀ ਦੇ ਪਿਤਾ ਧੀਰੂ ਬਾਈ ਅੰਬਾਨੀ ਦੀ ਨਜ਼ਰ ਉਨ੍ਹਾਂ 'ਤੇ ਪਈ। ਧੀਰੂ ਭਾਈ ਨੀਤਾ ਤੋਂ ਕਾਫੀ ਪ੍ਰਭਾਵਿਤ ਹੋਏ, ਇਸੇ ਦੌਰਾਨ ਉਨ੍ਹਾਂ ਨੇ ਮਨ ਬਣਾ ਲਿਆ ਕਿ ਉਹ ਨੀਤਾ ਨੂੰ ਆਪਣੇ ਘਰ ਦੀ ਨੂੰਹ ਬਣਾਉਣਗੇ।ਇਸ ਤੋਂ ਬਾਅਦ ਧੀਰੂ ਭਾਈ ਨੇ ਕਿਸੇ ਤੋਂ ਨੀਤਾ ਦਾ ਨੰਬਰ ਲੈ ਕੇ ਫੋਨ ਕੀਤਾ। ਨੀਤਾ ਨੇ ਫੋਨ ਚੁੱਕਿਆ ਤਾਂ ਉਨ੍ਹਾਂ ਨੇ ਕਿਹਾ ਕਿ ''ਮੈਂ ਧੀਰੂ ਭਾਈ ਅੰਬਾਨੀ ਬੋਲ ਰਿਹਾ ਹਾਂ। ਨੀਤਾ ਨੇ ਸਮਝਿਆ ਕਿ ਕੋਈ ਉਨ੍ਹਾਂ ਨਾਲ ਮਸਤੀ ਕਰ ਰਿਹਾ ਹੈ। ਇਹ ਸਿਲਸਿਲਾ ਦੋ ਤਿੰਨ ਵਾਰ ਹੋਇਆ ਪਰ ਹਰ ਵਾਰ ਨੀਤਾ ਨੇ ਫੋਨ ਕੱਟ ਦਿੱਤਾ।

PunjabKesari

ਇਸ ਤੋਂ ਬਾਅਦ ਧੀਰੂ ਭਾਈ ਨੇ ਨੀਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੋਹਾਂ ਪਰਿਵਾਰਾਂ ਨੇ ਇਹ ਤੈਅ ਕੀਤਾ ਕਿ ਉਹ ਨੀਤਾ ਦਾ ਮੁਕੇਸ਼ ਨਾਲ ਵਿਆਹ ਕਰਵਾ ਦੇਣਗੇ। ਇਸ ਤੋਂ ਬਾਅਦ ਨੀਤਾ ਤੇ ਮੁਕੇਸ਼ ਅੰਬਾਨੀ ਮਿਲਣ ਲੱਗੇ ਸਨ। ਮੁਕੇਸ਼ ਹਮੇਸ਼ਾ ਮਹਿੰਗੀਆਂ ਕਾਰਾਂ 'ਚ ਨੀਤਾ ਨੂੰ ਮਿਲਣ ਲਈ ਆਉਂਦੇ ਸਨ ਪਰ ਨੀਤਾ ਚਾਹੁੰਦੀ ਸੀ ਕਿ ਉਹ ਮਹਿੰਗੀਆਂ ਕਾਰਾਂ ਛੱਡ ਕੇ ਉਸ ਨਾਲ ਬੱਸ 'ਚ ਸਫਰ ਕਰਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News