ਹੁਣ ਲਤਾ ਮੰਗੇਸ਼ਕਰ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਕੀਤਾ ਸਖਤ ਵਿਰੋਧ

9/5/2019 11:31:16 AM

ਮੁੰਬਈ(ਬਿਊਰੋ)- ਮੁੰਬਈ ਦੇ ਆਰੇ ਇਲਾਕੇ ’ਚ 2700 ਰੁੱਖਾਂ (ਦਰੱਖਤਾਂ) ਨੂੰ ਮੈਟਰੋ ਕਾਰਸ਼ੇਡ ਲਈ ਕੱਟੇ ਜਾਣ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਦੇ ਨਾਲ-ਨਾਲ ਹੁਣ ਬਾਲੀਵੁੱਡ ਸਿਤਾਰੇ ਵੀ ਰੁੱਖ ਬਚਾਉਣ ਦੀ ਮੁਹਿੰਮ ’ਚ ਅੱਗੇ ਆ ਗਏ ਹਨ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਇਸ ਲੜੀ ’ਚ ਬੁੱਧਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਨੇ ਆਪਣਾ ਵਿਰੋਧ ਦਰਜ ਕਰਾਇਆ ਹੈ। ਲਤਾ ਮੰਗੇਸ਼ਕਰ ਨੇ ਟਵਿਟਰ ’ਤੇ ਹੈਸ਼ਟੈਗ ਸੇਵ ਆਰੇ ਫਾਰੈਸਟ ਨਾਲ ਇਕ ਸੁਨੇਹਾ ਲਿਖਦੇ ਹੋਏ ਸਰਕਾਰ ਨੂੰ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘‘ਮੇਟਰੋ ਸ਼ੇਡ ਲਈ 2700 ਤੋਂ ਜ਼ਿਆਦਾ ਦਰਖੱਤਾਂ ਦੀ ਹੱਤਿਆ ਕਰਨਾ, ਆਰੇ ਦੇ ਜੀਵ ਸ੍ਰਿਸ਼ਟੀ ਨੂੰ ਖੂਬਸੂਰਤੀ ਨੂੰ ਨੁਕਸਾਨ ਪੰਹੁਚਾਉਣਾ ਬਹੁਤ ਦੁੱਖ ਦੀ ਗੱਲ ਹੋਵੇਗੀ। ਮੈਂ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹਾਂ। ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਇਸ ਫੈਸਲੇ ’ਤੇ ਫਿਰ ਇਕ ਵਾਰ ਵਿਚਾਰ ਕਰੇ ਅਤੇ ਆਰੇ ਦੇ ਜੰਗਲ ਨੂੰ ਬਚਾਏ।’’


ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਰੇ ਜੰਗਲ ਨੂੰੰ ਬਚਾਉਣ ਲਈ ਪ੍ਰਦਰਸ਼ਨ ਕੀਤਾ ਸੀ। ਇਸ ਤਹਿਤ ਮਨੁੱਖੀ ਲੜੀ ਬਣਾ ਕੇ ਲੋਕਾਂ ਨੇ ਸਰਕਾਰ ਦਾ ਧਿਆਨ ਖਿੱਚਦੇ ਹੋਏ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਮੈਟਰੋ ਦੇ ਖਿਲਾਫ ਨਹੀਂ ਹੈ। ਧਿਆਨ ਯੋਗ ਹੈ ਕਿ ਅਦਾਕਾਰਾ ਸ਼ਰਧਾ ਕਪੂਰ, ਦਿਆ ਮਿਰਜਾ, ਕਪਿਲ ਸ਼ਰਮਾ ਤੇ ਰਵੀਨਾ ਟੰਡਨ ਸਮੇਤ ਕਈ ਹੋਰ ਸਿਤਾਰਿਆਂ ਨੇ ਇਸ ਫੈਸਲੇ ’ਤੇ ਸਖਤ ਵਿਰੋਧ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News