''ਮੁੰਡਾ ਫਰੀਦਕੋਟੀਆ'' ਦਾ ਟਰੇਲਰ ਬਣਿਆ ਚਰਚਾ ਦਾ ਵਿਸ਼ਾ (ਵੀਡੀਓ)

5/8/2019 4:41:34 PM

ਜਲੰਧਰ (ਬਿਊਰੋ)— ਰੌਸ਼ਨ ਪ੍ਰਿੰਸ ਦੀ ਆਗਾਮੀ ਫਿਲਮ 'ਮੁੰਡਾ ਫਰੀਦਕੋਟੀਆ' ਦਾ ਹਾਲ ਹੀ 'ਚ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ। ਟਰੇਲਰ 'ਚ ਰੌਸ਼ਨ ਪ੍ਰਿੰਸ ਫਰੀਦਕੋਟ ਦੇ ਇਕ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਭੁੱਲ-ਭੁਲੇਖੇ ਪਾਕਿਸਤਾਨ ਚਲੇ ਜਾਂਦੇ ਹਨ। ਹੁਣ ਉਹ ਪਾਕਿਸਤਾਨ ਕਿਵੇਂ ਪਹੁੰਚਦੇ ਹਨ ਤੇ ਕੀ-ਕੀ ਉਥੇ ਉਨ੍ਹਾਂ ਨਾਲ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ। ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ ਹੁਣ ਤਕ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ 'ਮੁੰਡਾ ਫਰੀਦਕੋਟੀਆ' ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਸ਼ਰਨ ਕੌਰ, ਨਵਪ੍ਰੀਤ ਕੌਰ ਬੰਗਾ, ਮੁਕੁਲ ਦੇਵ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਹੋਬੀ ਧਾਲੀਵਾਲ ਸਮੇਤ ਕਈ ਸਿਤਾਰੇ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਨੂੰ ਮਨਦੀਪ ਸਿੰਘ ਚਾਹਲ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਅੰਜਲੀ ਖੁਰਾਣਾ ਨੇ ਲਿਖਿਆ ਹੈ। ਫਿਲਮ ਦਲਜੀਤ ਸਿੰਘ ਥਿੰਦ ਤੇ ਮੋਂਟੀ ਸਿੱਕਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਵੱਡੇ ਪੱਧਰ 'ਤੇ 14 ਜੂਨ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News