ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਵਾਜਿਦ ਖਾਨ ਦਾ ਹੋਇਆ ਦਿਹਾਂਤ

6/1/2020 10:26:56 AM

ਮੁੰਬਈ(ਬਿਊਰੋ)- ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਦੀ ਐਤਵਾਰ ਰਾਤ ਨੂੰ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਵਾਜਿਦ ਦੀ ਮੌਤ ਮੁੰਬਈ ਦੇ ਚੈਂਬੁਰ ਖੇਤਰ ਦੇ ਇਕ ਹਸਪਤਾਲ ‘ਚ ਹੋਈ, ਜਿੱਥੇ ਉਸ ਨੂੰ ਪਿਛਲੇ ਇਕ ਹਫਤੇ ਤੋਂ ਦਾਖਲ ਕਰਵਾਇਆ ਗਿਆ ਸੀ। ਵਾਜਿਦ ਖਾਨ ਦੀ ਮੌਤ ਦੀ ਪੁਸ਼ਟੀ ਕਰਦਿਆਂ, ਸੰਗੀਤਕਾਰ ਸਲੀਮ ਮਰਚੈਂਟ ਨੇ ਦੱਸਿਆ ਕਿ ਇਹ ਇਹ ਸੱਚ ਹੈ ਕਿ ਵਾਜਿਦ ਹੁਣ ਸਾਡੇ ਵਿਚਕਾਰ ਨਹੀਂ ਹੈ। ਸਲੀਮ ਨੇ ਕਿਹਾ,‘‘ਵਾਜਿਦ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਉਸ ਦੀ ਕਿਡਨੀ ਲਗਭਗ 6 ਮਹੀਨੇ ਪਹਿਲਾਂ ਟ੍ਰਾਂਸਪਲਾਂਟ ਕੀਤੀ ਗਈ ਸੀ। ਉਦੋਂ ਤੋਂ ਉਸ ਦੀ ਇਮਿਊਨਿਟੀ ‘ਚ ਭਾਰੀ ਕਮੀ ਆਈ ਹੈ। ਜਿੱਥੋ ਤੱਕ ਮੈਨੂੰ ਪਤਾ ਹੈ ਵਾਜਿਦ ਨੂੰ ਪਹਿਲਾਂ ਗਲੇ ਦੀ ਇਨਫੈਕਸ਼ਨ ਹੋ ਗਈ ਅਤੇ ਫਿਰ ਉਸ ਨੂੰ ਕੋਰੋਨਾਵਾਇਰਸ ਹੋਣ ਦੀ ਖਬਰ ਮਿਲੀ। ਇਮਿਊਨਿਟੀ ਪੱਧਰ ਹੇਠਾਂ ਆਉਣ ਕਾਰਨ ਉਸ ਨੂੰ ਕੋਰੋਨਾਵਾਇਰਸ ਹੋਇਆ ਸੀ।’’

ਇਸ ਦੇ ਨਾਲ ਹੀ ਸਲੀਮ ਨੇ ਦੱਸਿਆ,‘‘ਕਿਡਨੀ ਟਰਾਂਸਪਲਾਂਟ ਤੋਂ ਬਾਅਦ ਵਾਜਿਦ ਨੂੰ ਕਈ ਵਾਰ ਕਿਡਨੀ ਦੀ ਇਨਫੈਕਸ਼ਨ ਤੋਂ ਗੁਜ਼ਰਨਾ ਪਿਆ ਸੀ। ਉਸ ਨੇ ਦੱਸਿਆ ਕਿ ਕਿਡਨੀ ਅਤੇ ਗਲੇ ਦੀ ਇਨਫੈਕਸ਼ਨ ਕਾਰਨ ਵਾਜਿਦ ਨੂੰ ਇਕ ਹਫ਼ਤਾ ਪਹਿਲਾਂ ਦੁਬਾਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਨੂੰ ਕੋਵਿਡ -19 ਹੋਣ ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਇੰਝ ਚਲੇ ਜਾਣ 'ਤੇ ਮੈਂ ਹੋਰ ਕੀ ਬੋਲਾ। ਇਕੱਠੇ ਬਿਤਾਏ ਬਹੁਤ ਸਾਰੇ ਸੁੰਦਰ ਪਲ ਯਾਦ ਆਉਣਗੇ।’’ ਫਿਲਮ ਇੰਡਸਟਰੀ ਵਿਚ ਸਾਜਿਦ- ਵਾਜਿਦ ਦੀ ਜੋੜੀ ਦੇ ਰੂਪ ਵਿਚ ਮਸ਼ਹੂਰ ਵਾਜਿਦ ਖਾਨ ਨੂੰ ਲੈ ਕੇ ਹਸਤੀਆਂ ਤੋਂ ਲੈ ਕੇ ਉਨ੍ਹਾਂ ਦੇ ਸਮਰਥਕ ਤੱਕ ਸੋਗ ਜ਼ਾਹਿਰ ਕਰ ਰਹੇ ਹਨ।

Music composer Wajid Khan of Sajid-Wajid fame is no more; Varun ...
ਸਾਜਿਦ- ਵਾਜਿਦ ਨੇ 1998 ਵਿਚ ਸਲਮਾਨ ਖਾਨ ਅਭਿਨੀਤ ਫਿਲਮ ‘ਪਿਆਰ ਕੀਆ ਤੋਂ ਡਰਨਾ ਕਿਆ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਇਸ ਜੋੜੀ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮ ਲਈ ਸੰਗੀਤ ਦਿੱਤੇ। ਇਸ ਵਿਚ ‘ਚੋਰੀ ਚੋਰੀ’, ‘ਮੁੱਝਸੇ ਸ਼ਾਦੀ ਕਰੋਗੀ’, ‘ਪਾਰਟਨਰ’,‘ਵਾਂਟੇਡ’ ਅਤੇ ਕਈ ਹੋਰ ਮਸ਼ਹੂਰ ਫਿਲਮਾਂ ਸ਼ਾਮਿਲ ਹਨ। ਸਾਜਿਦ- ਵਾਜਿਦ ਦੀ ਜੋੜੀ ਨੇ ਹਾਲ ਹੀ ਵਿਚ ਸਲਮਾਨ ਖਾਨ ਲਈ ‘ਭਾਈ-ਭਾਈ’ ਕੰਪੋਜ ਕੀਤਾ ਸੀ। ਇਕ ਗਾਇਕ ਦੇ ਰੂਪ ਵਿਚ ਵਾਜਿਦ ਖਾਨ ਨੇ 2008 ਵਿਚ ਫਿਲਮ ‘ਪਾਰਟਨਰ’ ਲਈ ਗਾਇਆ ਵੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News