ਸ਼ੋਅ ਦੌਰਾਨ ਹੋਇਆ ਵੱਡਾ ਹਾਦਸਾ, ਵਾਲ-ਵਾਲ ਬਚੀ ਅਦਾਕਾਰਾ ਸ਼ਰਧਾ ਆਰਿਆ

8/17/2019 2:19:11 PM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਸ਼ਰਧਾ ਆਰਿਆ ਹਾਲ ਹੀ 'ਚ ਇਕ ਹਾਦਸੇ ਦੌਰਾਨ ਵਾਲ-ਵਾਲ ਬਚੀ। ਦਰਅਸਲ, ਸ਼ਰਧਾ ਆਰਿਆ ਨਾਲ ਇਕ ਰਿਐਲਿਟੀ ਸ਼ੋਅ ਦੌਰਾਨ ਹਾਦਸਾ ਹੋਇਆ, ਜਿਸ 'ਚ ਉਸ ਦੇ ਸੱਟ ਵੀ ਲੱਗੀ। ਸ਼ੋਅ ਦੌਰਾਨ ਜਦੋਂ ਸ਼ਰਧਾ ਪਰਫਾਰਮ ਕਰ ਰਹੀ ਸੀ ਤਾਂ ਅਚਾਨਕ ਉਸ ਦੇ ਸਾਥੀ ਦੇ ਹੱਥੋਂ ਉਸ ਦਾ ਹੱਥ ਛੁੱਟ ਗਿਆ ਅਤੇ ਉਹ ਸਿਰ ਦੇ ਭਾਰ ਫਲੋਰ 'ਤੇ ਡਿੱਗ ਪਈ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਵੀ ਵੱਜੀ ਪਰ ਗਨੀਮਤ ਇਹ ਰਹੀ ਕਿ ਇਕ ਦਰਦਨਾਕ ਹਾਦਸਾ ਟਲ ਗਿਆ ਕਿਉਂਕਿ ਸ਼ਰਧਾ ਕੁਝ ਸਮੇਂ ਲਈ ਤਾਂ ਅਚੇਤ ਹੋ ਗਈ ਸੀ।

PunjabKesari
ਸ਼ਰਧਾ ਦਾ ਕਹਿਣਾ ਹੈ ਕਿ 'ਰਿਹਰਸਲ ਦੌਰਾਨ ਵੀ ਸਾਨੂੰ ਸਾਰਿਆਂ ਨੂੰ ਬੜੀ ਹੀ ਸਾਵਧਾਨੀ ਨਾਲ ਸਟੈੱਪਸ ਕਰਨੇ ਪੈ ਰਹੇ ਸਨ ਪਰ ਪਰਫਾਰਮੈਂਸ ਦੌਰਾਨ ਜਦੋਂ ਦੋਵੇਂ ਡਾਂਸ ਕਰ ਰਹੇ ਸਨ ਤਾਂ ਆਲਮ ਦਾ ਹੱਥ ਅਚਾਨਕ ਫਿਸਲ ਗਿਆ ਅਤੇ ਮੈਂ ਥੱਲੇ ਡਿੱਗ ਪਈ। ਮੇਰੇ ਸਿਰ ਦੇ ਪਿੱਛੇ ਸੱਟ ਵੀ ਲੱਗੀ ਹੈ ਪਰ ਇਸ ਦੇ ਬਾਵਜੂਦ ਅਸੀਂ ਪਰਫਾਰਮ ਕੀਤਾ।'

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News