ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਨਛੱਤਰ ਗਿੱਲ ਦਾ ਗੀਤ 'Dug Dug' (ਵੀਡੀਓ)
5/19/2020 10:29:35 AM
ਜਲੰਧਰ (ਬਿਊਰੋ) — 'ਤੇਰੇ ਨਾਂ ਦੀ ਮਹਿੰਦੀ', 'ਅਰਦਾਸ', 'ਵਾਅਦਿਆਂ ਤੋਂ ਮੁੱਕਰੀ', 'ਜਾਨ', 'ਤਾਰਿਆਂ ਦੀ ਲੋਏ' ਅਤੇ 'ਇਕ ਗੱਲ ਪੁੱਛਣੀ ਏ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਨਛੱਤਰ ਗਿੱਲ ਦਾ ਨਵਾਂ ਗੀਤ 'ਡੁੱਗ ਡੁੱਗ' ਰਿਲੀਜ਼ ਹੋਇਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਛੱਤਰ ਗਿੱਲ ਦਾ ਇਹ ਗੀਤ 13 ਮਈ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 3,50,521 ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।
ਦੱਸ ਦਈਏ ਕਿ ਨਛੱਤਰ ਗਿੱਲ ਦੇ ਗੀਤ 'ਡੁੱਗ ਡੁੱਗ' ਦੇ ਬੋਲ ਸਨੀ ਔਜਲਾ ਨੇ ਲਿਖੇ ਹਨ, ਜਿਸ ਦਾ ਮਿਊਜ਼ਿ ਵੀ ਉਨ੍ਹਾਂ ਨੇ ਹੀ ਤਿਆਰ ਕੀਤਾ ਹੈ। ਨਛੱਤਰ ਗਿੱਲ ਦੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਤਸਵੀਰ ਬੋਪਾਰਾਏ ਕੇ ਹਨ। ਦੱਸਣਯੋਗ ਹੈ ਕਿ ਨਛੱਤਰ ਗਿੱਲ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਚਰਚਾ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਦਰਸ਼ਕਾਂ ਵਲੋਂ ਪਿਆਰ ਮਿਲਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
11 hours ago
ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ
