''ਨਾਢੂ ਖਾਂ'' ਦੇ ਗੀਤ ''ਮੁਲਤਾਨ'' ਨੇ ਟੁੰਬਿਆ ਦਰਸ਼ਕਾਂ ਦਾ ਦਿਲ

4/1/2019 2:36:04 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਨਾਢੂ ਖਾਂ' ਦਾ ਹਾਲ ਹੀ 'ਚ ਗੀਤ 'ਮੁਲਤਾਨ' ਰਿਲੀਜ਼ ਹੋਇਆ ਹੈ। 'ਮੁਲਤਾਨ' ਗੀਤ ਨੂੰ ਗਾਇਆ ਹੈ ਸੁਰਾਂ ਦੀ ਮੱਲਿਕਾ ਮੰਨਤ ਨੂਰ ਨੇ ਤੇ ਇਸ ਦੇ ਬੋਲ ਲਿਖੇ ਹਨ ਬਲਵੀਰ ਬੋਪਾਰਾਏ ਨੇ। ਗੀਤ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ, ਜਿਸ 'ਚ ਵਾਮਿਕਾ ਗੱਬੀ ਨਾਲ ਸਿਮਰਨ ਢੀਂਡਸਾ ਨਜ਼ਰ ਆ ਰਹੀ ਹੈ। ਗੀਤ 'ਚ ਮੁਲਤਾਨ ਤੋਂ ਝਾਂਜਰਾਂ ਲਿਆਉਣ ਦੀ ਗੱਲ ਕੀਤੀ ਗਈ ਹੈ, ਜਿਸ ਦਾ ਫਿਲਮਾਂਕਣ ਦਰਸ਼ਕਾਂ ਨੂੰ ਖਿੱਚ ਕੇ ਰੱਖਦਾ ਹੈ। ਯੂਟਿਊਬ 'ਤੇ ਇਸ ਗੀਤ ਨੂੰ 2.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


ਉਥੇ ਫਿਲਮ ਦੀ ਗੱਲ ਕਰੀਏ ਤਾਂ 'ਨਾਢੂ ਖਾਂ' 'ਚ ਹਰੀਸ਼ ਵਰਮਾ, ਵਾਮਿਕਾ ਗੱਬੀ, ਬੀ. ਐੱਨ. ਸ਼ਰਮਾ, ਬਨਿੰਦਰ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ ਤੇ ਸਿਮਰਨ ਢੀਂਡਸਾ ਤੋਂ ਇਲਾਵਾ ਕਈ ਸਿਤਾਰੇ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਇਮਰਾਨ ਸ਼ੇਖ ਨੇ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 26 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News