ਪ੍ਰਿਅੰਕਾ-ਨਿੱਕ ਦੇ ਤਲਾਕ ਦੀਆਂ ਖਬਰਾਂ ''ਤੇ ਬੋਲੀ ਪਰਿਣੀਤੀ ਚੋਪੜਾ

4/2/2019 2:39:24 PM

ਜਲੰਧਰ(ਬਿਊਰੋ)— ਕੁਝ ਦਿਨ ਪਹਿਲਾਂ ਅਮਰੀਕੀ ਮੈਗਜ਼ੀਨ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਸੀ ਕਿ ਵਿਆਹ ਤੋਂ ਸਿਰਫ ਤਿੰਨ ਮਹੀਨੇ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਜੋਨਸ ਦਾ ਰਿਸ਼ਤਾ ਖਤਰੇ 'ਚ ਪੈ ਗਿਆ ਹੈ ਤੇ ਦੋਵੇਂ ਤਲਾਕ ਲੈ ਸਕਦੇ ਹਨ। ਜਦਕਿ ਪ੍ਰਿਅੰਕਾ ਦੀ ਟੀਮ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ। ਹੁਣ ਇਨ੍ਹਾਂ ਖਬਰਾਂ 'ਤੇ ਪ੍ਰਿਅੰਕਾ ਦੀ ਭੈਣ ਪਰਿਣੀਤੀ ਚੋਪੜਾ ਦਾ ਜਵਾਬ ਆਇਆ ਹੈ।
PunjabKesari
ਪਰੀ ਨੇ ਕਿਹਾ,''ਇਹ ਖਬਰਾਂ ਪੂਰ ਤਰ੍ਹਾਂ ਵਲੋਂ ਗਲਤ ਹਨ। ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਗੁੱਸਾ ਨਹੀਂ ਆਉਂਦਾ ਹੈ ਅਤੇ ਇਸ ਦਾ ਕਾਰਨ ਹੈ, ਮੇਰੀ ਪਰਵਰਿਸ਼। ਮੈਂ ਕਿਸੇ ਚੀਜ਼ 'ਤੇ ਜ਼ਿਆਦਾ ਬਹਿਸ ਵੀ ਨਹੀਂ ਕਰ ਸਕਦੀ ਹਾਂ। ਉਸ ਆਰਟੀਕਲ ਨੂੰ ਲੈ ਕੇ ਜੇਕਰ ਮੈਨੂੰ ਬੋਲਣਾ ਹੁੰਦਾ ਤਾਂ ਮੈਂ ਟਵੀਟ ਕਰ ਦਿੰਦੀ ਪਰ ਇਹ ਇਕ ਪਰਸਨਲ ਮਾਮਲਾ ਸੀ। ਉਹ ਲੋਕ ਗਲਤ ਸੀ ਇਸੇ ਲਈ ਉਨ੍ਹਾਂ ਨੇ ਉਸ ਆਰਟੀਕਲ ਨੂੰ ਹਟਾ ਦਿੱਤਾ ਅਤੇ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਹੈ ਕਿ ਉਹ ਫੇਕ ਸੀ।''
PunjabKesari
ਪਰੀ ਨੇ ਅੱਗੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ ਜੋ ਸਾਡੀ ਸੱਭਿਅਤਾ ਦੀ ਕਦਰ ਕਰਨਾ ਜਾਣਦੇ ਹਨ। ਪਿਛਲੇ ਸਾਲ ਹੀ ਪ੍ਰਿਅੰਕਾ ਤੇ ਨਿੱਕ ਨੇ ਬਹੁਤ ਹੀ ਧੂਮਧਾਮ ਨਾਲ ਵਿਆਹ ਕੀਤਾ ਸੀ। ਹੁਣ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News