ਐੱਸ. ਐੱਸ. ਰਾਜਾਮੌਲੀ ਗੁਜਰਾਤ ਅਤੇ ਪੁਣੇ 'ਚ ਕਰਨਗੇ 'RRR' ਦੀ ਸ਼ੂਟਿੰਗ

4/2/2019 3:17:53 PM

ਜਲੰਧਰ(ਬਿਊਰੋ)— 'ਬਾਹੂਬਲੀ' ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਆਪਣੀ ਆਗਾਮੀ ਵੱਡੀ ਫਿਲਮ 'ਆਰ. ਆਰ, ਆਰ.' ਪ੍ਰਤੀ ਹੁਣ ਤੋਂ ਹੀ ਦਰਸ਼ਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਇਸ ਫਿਲਮ 'ਚ ਅਜੇ ਦੇਵਗਨ ਨਾਲ ਆਲੀਆ ਵੀ ਨਜ਼ਰ ਆਵੇਗੀ। ਹੈਦਰਾਬਾਦ 'ਚ ਫਿਲਮ ਦੇ ਪਹਿਲਾ ਸ਼ੈੱਡਊਲ ਖਤਮ ਕਰ ਹੁਣ ਆਰ.ਆਰ.ਆਰ. ਦੀ ਸਟਾਰ ਕਾਸਟ ਗੁਜਰਾਤ ਅਤੇ ਮਹਾਰਾਸ਼ਟਰ 'ਚ ਫਿਲਮ ਦੀ ਸ਼ੂਟਿੰਗ ਨੂੰ ਵੱਡੇ ਪੈਮਾਨੇ 'ਤੇ ਅੰਜ਼ਾਮ ਦੇਵੇਗੀ। ਗੁਜਰਾਤ 'ਚ ਸ਼ੂਟਿੰਗ ਦੇ 10 ਦਿਨਾਂ ਦੇ ਸ਼ੈਡੀਊਲ ਲਈ ਫਿਲਮ ਦੀ ਟੀਮ ਵਡੋਦਰਾ ਰਵਾਨਾ ਹੋ ਚੁੱਕੀ ਹੈ। ਉੱਥੋਂ ਟੀਮ ਅਹਿਮਦਾਬਾਦ 'ਚ ਆਪਣੇ ਸ਼ੈਡੀਊਲ ਨੂੰ ਪੂਰਾ ਕਰਕੇ ਪੁਣੇ ਸ਼ਹਿਰ ਲਈ ਉਡਾਨ ਭਰੇਗੀ ਜਿੱਥੇ ਉਹ 20 ਦਿਨਾਂ ਦਾ ਲੰਬਾ ਸਮਾਂ ਬਿਤਾਉਣਗੇ।
ਫਿਲਮ ਨਾਲ ਜੁੜੇ ਕਰੀਬੀ ਸੂਤਰਾਂ ਮੁਤਾਬਕ, ਅਪ੍ਰੈਲ ਦੇ ਮਹੀਨੇ 'ਚ ਪਹਿਲਾਂ ਗੁਜਰਾਤ ਅਤੇ ਫਿਰ ਪੁਣੇ 'ਚ ਸਾਊਥ ਇੰਡੀਆ ਅਤੇ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰੇ ਇਕ ਹੀ ਛੱਤ ਹੇਠਾਂ ਨਜ਼ਰ ਆਉਣਗੇ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਮੇਗਾ ਸਟਾਰਰ ਫਿਲਮ ਨੂੰ ਅਹਿਮਦਾਬਾਦ ਅਤੇ ਪੁਣੇ 'ਚ ਲੰਬੇ ਸਮੇਂ ਤੱਕ ਫਿਲਮਾਇਆ ਜਾ ਰਿਹਾ ਹੈ। ਇਸ ਹਫਤੇ ਫਿਲਮ ਦੀ ਸ਼ੂਟਿੰਗ ਲਈ ਆਲੀਆ ਭੱਟ ਅਹਿਮਦਾਬਾਦ ਲਈ ਉਡਾਨ ਭਰੇਗੀ। ਜਿੱਥੇ ਅਦਾਕਾਰ ਕੁਝ ਦਿਨ ਸ਼ੂਟ ਕਰਨ ਤੋਂ ਬਾਅਦ ਪੁਣੇ ਸ਼ਹਿਰ 'ਚ ਫਿਲਮ ਦੀ ਸ਼ੂਟਿੰਗ ਨੂੰ ਅੰਜ਼ਾਮ ਦੇਵੇਗੀ।''
ਹਾਲ ਹੀ 'ਚ ਫਿਲਮ ਬਾਰੇ ਗੱਲ ਕਰਦੇ ਹੋਏ ਆਲੀਆ ਭੱਟ ਨੇ ਕਿਹਾ ਸੀ,''ਮੈਂ ਬਹੁਤ ਖੁਸ਼ ਹਾਂ ਕਿ ਰਾਜਾਮੌਲੀ ਨਾਲ ਕੰਮ ਕਰਨ ਦੀ ਮੇਰੀ ਇੱਛਾ ਆਖਿਰਕਾਰ ਪੂਰੀ ਗਈ ਹੈ। ਮੈਂ ਬਹੁਤ ਗਰਭ ਮਹਿਸੂਸ ਕਰ ਰਹੀ ਹਾਂ।'' ਜੂਨੀਅਰ ਐਨ. ਟੀ. ਆਰ. ਅਤੇ ਰਾਮ ਚਰਨ ਦੀ ਪ੍ਰਮੁੱਖ ਭੂਮਿਕਾਵਾਂ ਨਾਲ ਆਰ. ਆਰ. ਆਰ. 'ਚ ਰਾਮ ਚਰਨ ਅਤੇ ਆਲੀਆ ਦੀ ਨਵੀਂ ਕੈਮਿਸਟਰੀ ਦੇਖਣ ਮਿਲੇਗੀ। ਅਜੇ ਦੇਵਗਨ ਫਿਲਮ 'ਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ 30 ਜੁਲਾਈ,  2020 'ਚ ਦੁਨੀਆ ਭਰ 'ਚ ਇਕੱਠੀਆਂ ਦੱਸ ਭਾਰਤੀ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News