''ਨਾਢੂ ਖਾਂ'' ਦੇ ਗੀਤ ''ਸ਼ਰਬਤੀ ਅੱਖੀਆਂ'' ਨੇ ਯੂ-ਟਿਊਬ ''ਤੇ ਪਾਈਆਂ ਧੁੰਮਾਂ

4/17/2019 9:28:39 AM

ਜਲੰਧਰ (ਬਿਊਰੋ) — ਆਗਾਮੀ ਪੰਜਾਬੀ ਫਿਲਮ 'ਨਾਢੂ ਖਾਂ' ਦਾ ਦੂਜਾ ਗੀਤ 'ਸ਼ਰਬਤੀ ਅੱਖੀਆਂ' ਰਿਲੀਜ਼ ਹੁੰਦਿਆਂ ਹੀ ਚਰਚਾ 'ਚ ਆ ਗਿਆ ਹੈ। 15 ਅਪ੍ਰੈਲ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂ-ਟਿਊਬ 'ਤੇ ਹੁਣ ਤਕ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਸ਼ਰਬਤੀ ਅੱਖੀਆਂ' ਇਕ ਬੀਟ ਸੌਂਗ ਹੈ, ਜਿਸ ਨੂੰ ਗੁਰਨਾਮ ਭੁੱਲਰ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਸੁਖਜਿੰਦਰ ਸਿੰਘ ਬੱਬਲ ਨੇ ਲਿਖੇ ਹਨ ਤੇ ਮਿਊਜ਼ਿਕ ਕੁਲਦੀਪ ਸ਼ੁਕਲਾ ਨੇ ਦਿੱਤਾ ਹੈ।


ਉਥੇ ਫਿਲਮ ਦੀ ਗੱਲ ਕਰੀਏ ਤਾਂ 'ਨਾਢੂ ਖਾਂ' 26 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਹਰੀਸ਼ ਵਰਮਾ, ਵਾਮਿਕਾ ਗੱਬੀ, ਬੀ. ਐੱਨ. ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਤੇ ਚਾਚਾ ਬਿਸ਼ਨਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। 'ਨਾਢੂ ਖਾਂ' ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਾਹੀਆ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ਼ਾਨ ਬਾਂਸਲ, ਭਾਰਤੀ ਪ੍ਰਾਸ਼ਰ ਤੇ ਰਾਹੁਲ ਦੇਵਗਨ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ, ਜੋ 1940 ਦੇ ਪੰਜਾਬ ਨੂੰ ਪਰਦੇ 'ਤੇ ਦਰਸਾਏਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News