ਕੈਂਸਰ ਕਾਰਨ ਅਜਿਹੀ ਹੋ ਗਈ ਸਾਬਕਾ ਮਿਸ ਇੰਡੀਆ ਦੀ ਹਾਲਤ, ਤਸਵੀਰ ਵਾਇਰਲ

12/17/2019 12:07:09 PM

ਮੁੰਬਈ(ਬਿਊਰੋ)- ‘ਯਮਲਾ ਪਗਲਾ ਦੀਵਾਨਾ’ ਅਤੇ ‘ਲਾਇਫ ਇਨ ਏ ਮੈਟਰੋ’ ਤੇ ‘ਲਾਹੌਰ’ ਵਰਗੀਆਂ ਸੁਪਰਹਿੱਟ ਫਿਲਮਾਂ ਕਰਨ ਵਾਲੀ ਨਫੀਸਾ ਅਲੀ ਇਨ੍ਹੀਂ ਦਿਨੀਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ। ਨਫੀਸਾ ਅਲੀ ਦਾ ਜਨਮ 18 ਜਨਵਰੀ 1957 ਨੂੰ ਮੁੰਬਈ ਵਿਚ ਹੋਇਆ। ਨਫੀਸਾ 1976 ਵਿਚ ਮਿਸ ਇੰਡੀਆ ਬਣੀ ਸੀ। ਕੈਂਸਰ ਨਾਲ ਜੰਗ ਲੜ ਰਹੀ ਨਫੀਸਾ ਨੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।ਇਹ ਤਸਵੀਰ 1976 ਦੀ ਹੈ,  ਜਦੋਂ ਉਹ ਮਿਸ ਇੰਡੀਆ ਬਣੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ,‘‘19 ਦੀ ਉਮਰ ਵਿਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਮੈਂ। ਇਹ ਤਸਵੀਰ ਮੇਰੇ ਪਿਤਾ ਅਹਿਮਦ ਅਲੀ ਨੇ ਲਈ ਸੀ।’’
PunjabKesari
ਨਫੀਸਾ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਕੈਂਸਰ ਕਾਰਨ ਨਫੀਸਾ ਦੇ ਲੁੱਕ ਵਿਚ ਕਾਫੀ ਬਦਲਾਅ ਆ ਗਏ ਹਨ। ਨਫੀਸਾ ‘ਮਿਸ ਇੰਟਰਨੈਸ਼ਨਲ-1977’ ਵਿਚ ਰਨਰਅੱਪ ਵੀ ਰਹਿ ਚੁੱਕੀ ਹੈ। ਫਿਲਮ ‘ਜਨੂੰਨ’ ਨਾਲ ਨਫੀਸਾ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪੂਰੇ ਫਿਲਮੀ ਕਰੀਅਰ ਵਿਚ ਉਨ੍ਹਾਂ ਨੇ ਸਿਰਫ 9 ਫਿਲਮਾਂ ਵਿਚ ਕੰਮ ਕੀਤਾ ਹੈ। ਉਹ ਅਮਿਤਾਭ ਬੱਚਨ, ਧਰਮਿੰਦਰ ਅਤੇ ਸਲਮਾਨ ਖਾਨ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ।

 
 
 
 
 
 
 
 
 
 
 
 
 
 

Me at 19 after winning ‘Miss India 1976’ : taken by my Dad Ahmed Ali .#missindia

A post shared by nafisa ali sodhi (@nafisaalisodhi) on Dec 5, 2019 at 3:14am PST


ਨਫੀਸਾ ਦਾ ਵਿਆਹ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਪੋਲੋ ਖਿਡਾਰੀ ਕਰਨਲ ਆਰਐੱਸ ਸੋੜੀ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਤੋਂ ਬ੍ਰੇਕ ਲੈ ਲਿਆ। ਕੈਂਸਰ ਤੋਂ ਬਾਅਦ ਨਫੀਸਾ ਆਪਣੇ ਪਰਿਵਾਰ ਨਾਲ ਸਮਾਂ ਬੀਤਾਉਂਦੀ ਹੈ ਤੇ ਆਪਣੀਆਂ ਕਈ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਨਸੀਫਾ ਕੈਂਸਰ  ਦੇ ਥਰਡ ਸਟੇਜ ’ਤੇ ਹੈ ਅਤੇ ਅਜਿਹੇ ਵਿਚ ਉਨ੍ਹਾਂ ਦੀ ਇਹ ਤਸਵੀਰ ਸੱਚ ਵਿਚ ਪ੍ਰੇਰਣਾਦਾਇਕ ਹੈ।
PunjabKesari
ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਸਾਹਮਣਾ ਕਰ ਰਹੀ ਨਫੀਸਾ ਅਲੀ ਨੇ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਅਣਹੋਨੀ ਹੋਣ ਤੋਂ ਪਹਿਲਾਂ ਆਪਣੇ ਤੀਜੇ ਪੋਤੇ ਜਾਂ ਪੋਰਤੀ ਨੂੰ ਦੇਖਣਾ ਚਾਹੁੰਦੀ ਹੈ। ਨਫੀਸਾ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਕੈਂਸਰ ਦਾ ਪਤਾ ਕਿਵੇਂ ਚੱਲਿਆ। ਉਨ੍ਹਾਂ ਨੇ ਕਿਹਾ ਸੀ, ਮੈਂ ਪੇਟ ਵਿਚ ਦਰਦ ਦੇ ਚਲਦਿਆਂ ਦਿੱਲੀ ਵਿਚ ਡਾਕਟਰ ਨਾਲ ਮੁਲਾਕਾਤ ਕੀਤੀ ਸੀ। ਪੰਜ ਦਿਨ ਦਵਾਈਆਂ ਖਾਣ ਤੋਂ ਬਾਅਦ ਦਰਦ ਘੱਟ ਨਾ ਹੋਇਆ ।  ਇਸ ਤੋਂ ਬਾਅਦ ਡਾਕਟਰੀ ਜਾਂਚ ਵਿਚ ਪਤਾ ਲੱਗਿਆ ਕਿ ਮੈਨੂੰ ਤੀਜੇ ਸਟੇਜ ਦਾ ਕੈਂਸਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News