ਸਵੀਤਾਜ ਬਰਾੜ ਦੇ ਨਵੇਂ ਗੀਤ ''ਨਖਰਿਆਂ ਵਾਲੀ'' ਦਾ ਟੀਜ਼ਰ ਰਿਲੀਜ਼ (ਵੀਡੀਓ)
5/22/2020 11:30:20 AM

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕ ਰਾਜ ਬਰਾੜ ਦੀ ਧੀ ਤੇ ਗਾਇਕਾ ਸਵੀਤਾਜ ਬਰਾੜ ਦੇ ਨਵੇਂ ਗੀਤ 'ਨਖਰਿਆਂ ਵਾਲੀ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਗੁਰਸਾਂਝ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਸਵੀਤਾਜ ਦਾ ਇਹ ਗੀਤ 25 ਮਈ ਨੂੰ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਕਈ ਗੀਤ ਗਾ ਚੁੱਕੀ ਹੈ। ਇਸ ਦੇ ਨਾਲ ਹੀ ਕਈ ਗੀਤਾਂ 'ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ।
ਦੱਸ ਦਈਏ ਕਿ ਸਵੀਤਾਜ ਬਰਾੜ ਹੁਣ ਜਲਦ ਹੀ ਇਕ ਫਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ, ਜਿਸ ਦਾ ਐਲਾਨ ਉਸ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ। ਉਸ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਸੀ। ਇਸ ਫਿਲਮ ਨਾਲ ਸਵੀਤਾਜ ਫਿਲਮੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਸ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਨਜ਼ਰ ਆਉਣਗੇ। ਹੁਣ ਲੋਕ ਸਵੀਤਾਜ ਬਰਾੜ ਦੇ ਇਸ ਨਵੇਂ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਸਵੀਤਾਜ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਪਸੰਦ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ