ਪੀ.ਐਮ. ਮੋਦੀ ਨੇ ਬਾਲੀਵੁੱਡ ਨੂੰ ਕੀਤੀ ਅਪੀਲ, ਗਾਂਧੀ ਅਤੇ ਗਾਂਧੀਵਾਦ ’ਤੇ ਬਣਾਉਣ ਫਿਲਮ

10/20/2019 11:14:03 AM

ਨਵੀਂ ਦਿੱਲੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਹਾਤਮਾ ਗਾਂਧੀ ਦੇ 150ਵੇਂ ਜਨਮਦਿਨ ਮੌਕੇ ਸ਼ਾਮਲ ਹੋਏ। ਇਸ ਇਵੈਂਟ 'ਚ ਬਾਲੀਵੁੱਡ ਇੰਡਸਟਰੀ ਦੇ ਸ਼ਾਹਰੁਖ ਖਾਨ, ਆਮਿਰ ਖਾਨ ਸਣੇ ਕਈ ਲੋਕ ਸ਼ਾਮਲ ਹੋਏ। ਇਵੈਂਟ ਵਿਚ ਪੀ.ਐਮ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਪ੍ਰਸਿੱਧ ਬਣਾਉਣ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਇਨ੍ਹਾਂ ਆਦਰਸ਼ਾਂ ਦਾ ਪਾਲਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮੋਦੀ ਨੇ ਬਾਲੀਵੁੱਡ ਇੰਡਸਟਰੀ ਨੂੰ ਗਾਂਧੀ ਅਤੇ ਗਾਂਧੀਵਾਦ ’ਤੇ ਫਿਲਮ ਬਣਾਉਣ ਦੀ ਅਪੀਲ ਕੀਤੀ।
PunjabKesari

ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੀਤੀ ਸ਼ਿਰਕਤ

ਮਹਾਤਮਾ ਗਾਂਧੀ ਦੇ 150ਵੇਂ ਜਨਮਦਿਨ ਇਵੈਂਟ ’ਚ ਸ਼ਾਹਰੁਖ ਖਾਨ, ਆਮਿਰ ਖਾਨ, ਕੰਗਨਾ ਰਣੌਤ, ਜੈਕਲੀਨ ਫਰਨਾਂਡੀਜ,ਏਕਤਾ ਕਪੂਰ ,ਅਨੂਰਾਗ ਬਾਸੂ, ਬੋਨੀ ਕਪੂਰ ਅਤੇ ਸੰਨੀ ਦਿਓਲ ਸਮੇਤ ਕਈ ਹੋਰ ਕਲਾਕਾਰ ਸ਼ਾਮਿਲ ਹੋਏ।
PunjabKesari
ਬੈਠਕ ਦੌਰਾਨ ਮੋਦੀ ਨੇ ਫਿਲਮ ਜਗਤ ਦੀਆਂ ਹਸਤੀਆਂ ਨੂੰ ਡਾਂਡੀ ਵਿਚ ਬਣੇ ਗਾਂਧੀ ਮਿਊਜ਼ੀਅਮ ਘੁੰਮਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਸਟੈਚੀਊ ਆਫ ਯੂਨਿਟੀ ਵੀ ਜਾਣਾ ਚਾਹੀਦਾ ਹੈ, ਜਿੱਥੇ ਦੇਸ਼ ਅਤੇ ਦੁਨੀਆ ਤੋਂ ਲੋਕ ਆ ਰਹੇ ਹਨ। ਪ੍ਰੋਗਰਾਮ ਨਾਲ ਜੁੜੀਆਂ ਜਾਣਕਾਰੀਆਂ ਪੀ. ਐੱਮ.ਓ. ਦੇ ਟਵਿਟਰ ਅਕਾਊਂਟ ’ਤੇ ਸਾਂਝਾ ਕੀਤੀ ਗਈ ਹੈ।
PunjabKesari
ਪੀ.ਐੱਮ. ਮੋਦੀ ਨੇ ਕਿਹਾ,‘‘ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਪ੍ਰਚਾਰਿਤ ਕਰਨ ਲਈ ਫਿਲਮ ਅਤੇ ਟੀ.ਵੀ. ਜਗਤ ਸ਼ਾਨਦਾਰ ਕੰਮ ਕਰ ਰਿਹਾ ਹੈ।’’ ਇਸ ਤੋਂ ਇਲਾਵਾ ਐਕਟਰ ਆਮਿਰ ਖਾਨ ਨੇ ਕਿਹਾ,‘‘ਸਭ ਤੋਂ ਪਹਿਲਾਂ ਮੈਂ ਪੀ.ਐਮ. ਮੋਦੀ ਦੀ ਇਸ ਸੋਚ ਅਤੇ ਕੋਸ਼ਿਸ਼ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਅਸੀਂ ਕ੍ਰੀਏਟਿਵ ਲੋਕ ਬਾਪੂ ਦੇ ਆਦਰਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਕੁਝ ਕਰ ਸਕਦੇ ਹਾਂ। ਮੈਂ ਪ੍ਰਧਾਨ ਮੰਤਰੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਇਸ ਲਈ ਜ਼ਰੂਰ ਕੁਝ ਕਰਾਂਗੇ।’’
PunjabKesari

ਆਮਿਰ ਖਾਨ ਤੋਂ ਬਾਅਦ ਸੁਪਰਸਟਾਰ ਸ਼ਾਹਰੁਖ ਖਾਨ ਨੇ ਗਾਂਧੀ ਜੀ ਦੇ ਆਦਰਸ਼ਾਂ ਨੂੰ ਦੁਬਾਰਾ ਸਭ ਦੇ ਸਾਹਮਣੇ ਲਿਆਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਪੋਰਟ ਕਰਦੇ ਹੋਏ ਕਿਹਾ ਕਿ ਇਹ ਇਕ ਚੰਗੀ ਚੀਜ਼ ਹੈ। ਇਸ ਦੇ ਨਾਲ ਹੀ ਸ਼ਾਹਰੁਖ ਨੇ ਕਿਹਾ,‘‘ਮੈਂ ਪੀ.ਐਮ. ਮੋਦੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿ ਉਹ ਮਹਾਤਮਾ ਗਾਂਧੀ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਲਿਆਏ। ਮੈਨੂੰ ਲੱਗਦਾ ਹੈ ਕਿ ਸਾਨੂੰ ਦੇਸ਼ ਅਤੇ ਦੁਨੀਆ ਸਾਹਮਣੇ ਗਾਂਧੀ ਨੂੰ ਦੁਬਾਰਾ ਜਾਣੂੰ ਕਰਵਾਉਣ ਦੀ ਲੋੜ ਹੈ।’’ ਇਸ ਇਵੈਂਟ ਵਿਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਬੀ.ਜੇ.ਪੀ. ਦੇ ਸੀਨੀਅਰ ਨੇਤਾ ਐਲ.ਕੇ. ਅਡਵਾਨੀ ਵੀ ਸ਼ਾਮਲ ਸਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News