ਸਮਾਜ ’ਚ ਖੁੱਲ੍ਹੇਆਮ ਨਫਰਤ ਦੀ ਭਾਵਨਾ ਪ੍ਰੇਸ਼ਾਨ ਕਰਨ ਵਾਲੀ: ਨਸੀਰੂਦੀਨ ਸ਼ਾਹ

10/13/2019 4:36:16 PM

ਮੁੰਬਈ(ਬਿਊਰੋ)- ਅਭਿਨੇਤਾ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਉਹ ਮੌਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਆਪਣੇ ਬਿਆਨ ’ਕੇ ਕਾਇਮ ਹੈ ਅਤੇ ਉਹ ਸਮਾਜ ਵਿਚ ‘ਖੁੱਲ੍ਹੇਆਮ ਹਿੰਸਾ’ ਤੋਂ ਦੁਖੀ ਹੈ। ‘ਇੰਡੀਆ ਫਿਲਮ ਪ੍ਰਾਜੈਕਟ’ ਵਿਚ ਸ਼ਾਹ ਨਾਲ ਗੱਲਬਾਤ ਦੌਰਾਨ ਅਭਿਨੇਤਾ ਆਨੰਦ ਤਿਵਾੜੀ ਨੇ ਉਸ ਕੋਲੋਂ ਪੁੱਛਿਆ ਸੀ ਕਿ ਕੀ ਸਿਆਸੀ ਅਤੇ ਸਮਾਜਿਕ ਮੁੱਦਿਆਂ ’ਤੇ ਉਸ ਦੇ ਵਿਚਾਰਾਂ ਦਾ ਫਿਲਮ ਬਰਾਦਰੀ ’ਚ ਉਸ ਦੇ ਸਬੰਧਾਂ ’ਤੇ ਅਸਰ ਪੈਂਦਾ ਹੈ।
PunjabKesari
ਇਸ ’ਤੇ ਉਸ ਨੇ ਕਿਹਾ,‘‘ਮੈਂ ਨਹੀਂ ਜਾਣਦਾ ਕਿ ਇਸ ਨਾਲ ਮੇਰੇ ਰੁਖ ’ਤੇ ਕੋਈ ਪ੍ਰਭਾਵ ਪੈਂਦਾ ਹੈ ਜਾਂ ਨਹੀਂ ਕਿਉਂਕਿ ਹੁਣ ਮੈਨੂੰ ਬਹੁਤ ਘੱਟ ਕੰਮ ਮਿਲਦਾ ਹੈ। ਮੈਂ ਲੋਕਾਂ ਦੀਆਂ ਬਹੁਤ ਗਾਲ੍ਹਾਂ ਸੁਣੀਆਂ ਹਨ ਪਰ ਇਹ ਮੈਨੂੰ ਬਿਲਕੁਲ ਪ੍ਰਭਾਵਿਤ ਨਹੀਂ ਕਰਦੀਆਂ। ਪ੍ਰੇਸ਼ਾਨ ਕਰਨ ਵਾਲੀ ਜੋ ਗੱਲ ਹੈ, ਉਹ ਹੈ ਸਮਾਜ ’ਚ ਖੁੱਲ੍ਹੇਆਮ ਨਫਰਤ ਦੀ ਭਾਵਨਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News