ਨਹੀਂ ਰਹੇ ''ਮੇਰਾ ਨਾਮ ਜੋਕਰ'' ਦੇ ਬੌਣੇ ਕਲਾਕਾਰ ਨੱਥੂ ਦਾਦਾ

12/29/2019 9:08:55 AM

ਰਾਜਨੰਦਗਾਂਵ: ਰਾਜਕਪੂਰ, ਅਮਿਤਾਭ ਬੱਚਨ ਤੇ ਧਰਮਿੰਦਰ ਜਿਹੇ ਕਈ ਨਾਮੀ ਸਿਨੇਮਾ ਹਸਤੀਆਂ ਨਾਲ ਫਿਲਮਾਂ 'ਚ ਕੰਮ ਕਰ ਚੁੱਕੇ ਬੌਣੇ ਕਲਾਕਾਰ ਨੱਥੂ ਦਾਦਾ ਦਾ 70 ਸਾਲ ਦੀ ਉਮਰ 'ਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਛੋਟੇ ਕੱਦ ਦੇ ਵੱਡੇ ਕਲਾਕਾਰ ਨੱਥੂ ਦਾਦਾ ਛੱਤੀਸਗੜ੍ਹ ਦੇ ਪਿੰਡ ਰਾਜਨੰਦਗਾਂਵ ਜ਼ਿਲ੍ਹੇ ਦੇ ਰਾਮਪੁਰ ਪਿੰਡ ਦੇ ਰਹਿਣ ਵਾਲੇ ਸਨ। ਨੱਥੂ ਦਾਦਾ ਨੇ ਆਪਣੇ ਕਰੀਬ 20 ਸਾਲ ਦੇ ਫਿਲਮੀ ਸਫ਼ਰ 'ਚ 150 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ। ਰਾਜਕਪੂਰ ਦੇ ਨਾਲ 'ਮੇਰਾ ਨਾਮ ਜੋਕਰ' ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਨੱਥੂ ਦਾਦਾ ਇਨ੍ਹੀਂ ਦਿਨੀਂ ਗਰੀਬੀ 'ਚ ਜ਼ਿੰਦਗੀ ਬਤੀਤ ਕਰ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਾਮਪੁਰ 'ਚ ਕੀਤਾ ਗਿਆ।
ਦੱਸ ਦੇਈਏ ਕਿ 1969 'ਚ ਭਿਲਾਈ 'ਚ ਜਦੋਂ ਫ੍ਰੀ ਕੁਸ਼ਤੀ ਮੁਕਾਬਲੇ ਹੋਏ ਸਨ ਤਾਂ ਉਸ ਸਮੇਂ ਨੱਥੂ ਦਾਦਾ ਆਪਣੇ ਸਾਥੀ ਨਾਲ ਦਾਰਾ ਸਿੰਘ ਨੂੰ ਦੇਖਣ ਲਈ ਭਿਲਾਈ ਪਹੁੰਚੇ ਸਨ। ਉਦੋਂ ਦਾਰਾ ਸਿੰਘ ਨੇ ਭੀੜ ਵਿਚੋਂ ਉਨ੍ਹਾਂ ਨੂੰ ਆਪਣੇ ਹੱਥਾਂ 'ਚ ਉਠਾ ਲਿਆ ਸੀ। ਦਾਰਾ ਸਿੰਘ ਨੇ ਹੀ ਉਨ੍ਹਾਂ ਨੂੰ ਮਾਇਆਨਗਰੀ (ਮੁੰਬਈ, ਉਸ ਸਮੇਂ ਬਾਂਬੇ) 'ਚ ਰਾਜ ਕਪੂਰ ਨਾਲ ਮੁਲਾਕਾਤ ਕਰਵਾਈ ਸੀ। 1970 'ਚ ਬਣੀ ਫਿਲਮ 'ਮੇਰਾ ਨਾਮ ਜੋਕਰ' 'ਚ ਨੱਥੂ ਦਾਦਾ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News