ਸਿਆਸਤ ''ਚ ਨਹੀਂ ਸਗੋ ਇਸ ਖੇਤਰ ''ਚ ਰੁਚੀ ਰੱਖਦੀ ਹੈ ਸਿੱਧੂ ਦੀ ਲਾਡਲੀ ਧੀ ਰਾਬੀਆ

10/8/2019 9:29:12 AM

ਜਲੰਧਰ (ਬਿਊਰੋ) — ਪੰਜਾਬ ਦੇ ਚਰਚਿਤ ਸਿਆਸਤਦਾਨ, ਸਾਬਕਾ ਕ੍ਰਿਕਟਰ ਅਤੇ ਅਦਾਕਾਰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦੀ ਪੁੱਤਰੀ ਰਾਬੀਆ ਸਿੱਧੂ ਦੀ ਰੁਚੀ ਸਿਆਸਤ ਤੋਂ ਬਿਲਕੁਲ ਹਟਕੇ ਗਲੈਮਰ ਜਗਤ 'ਚ ਹੈ। ਇਹ ਗੱਲ ਲਈ ਹਾਮੀ ਅਸੀਂ ਨਹੀਂ ਸਗੋਂ ਉਸ ਦੀਆਂ ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਤਸਵੀਰਾਂ ਭਰਦੀਆਂ ਹਨ।

ਇਨ੍ਹਾਂ ਤਸਵੀਰਾਂ ਤੋਂ ਇੰਝ ਜਾਪਦਾ ਹੈ ਕਿ ਰਾਬੀਆ ਦਾ ਰੁਝਾਨ ਫੈਸ਼ਨ ਇੰਡਸਟਰੀ ਵੱਲ ਜ਼ਿਆਦਾ ਹੈ। ਉਸ ਦੀਆਂ ਇਹ ਖੂਬਸੂਰਤ ਤਸਵੀਰਾਂ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ 'ਤੇ ਬਕਾਇਦਾ ਉਸ ਦਾ ਪ੍ਰਮਾਣਿਤ ਅਕਾਊਂਟ ਵੀ ਹੈ, ਜਿਸ 'ਤੇ ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ।


ਦੱਸ ਦਈਏ ਕਿ ਬਹੁਤ ਸਾਰੇ ਕਲਾਕਾਰਾਂ ਦੇ ਬੱਚੇ ਵੀ ਅਦਾਕਾਰੀ ਤੇ ਫੈਸ਼ਨ ਖੇਤਰ 'ਚ ਆ ਰਹੇ ਹਨ। ਇੰਝ ਹੀ ਸਿਆਸਤਦਾਨਾਂ ਦੇ ਜ਼ਿਆਦਾਤਰ ਬੱਚਿਆਂ ਦੀ ਦਿਲਚਸਪੀ ਵੀ ਜ਼ਿਆਦਾਤਰ ਸਿਆਸਤ 'ਚ ਹੁੰਦੀ ਹੈ। ਸਿੱਧੂ ਦੇ ਘਰ ਦੇ ਸਿਆਸਤ ਅਤੇ ਕਲਾ ਦਾ ਮਾਹੌਲ ਹੈ ਅਜਿਹੇ 'ਚ ਉਨ੍ਹਾਂ ਦੀ ਇਨ੍ਹਾਂ ਦੋਵਾਂ ਖੇਤਰਾਂ 'ਚੋਂ ਕਿਸੇ ਇਕ 'ਚ ਦਿਲਚਸਪੀ ਹੋਣੀ ਸੁਭਾਵਕ ਹੈ।

PunjabKesari
ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਡਾਕਟਰ ਵੀ ਹਨ। ਉਨ੍ਹਾਂ ਦਾ ਬੇਟਾ ਕਾਨੂੰਨ 'ਚ ਦਿਲਚਸਪੀ ਰੱਖਦਾ ਹੈ ਅਤੇ ਇਸ ਖੇਤਰ 'ਚ ਆਪਣਾ ਕਰੀਅਰ ਬਣਾ ਰਿਹਾ ਹੈ।

PunjabKesari

 ਹੁਣ ਰਾਬੀਆ ਸਿੱਧੂ ਪੇਸ਼ਾਵਰ ਤੌਰ 'ਤੇ ਕਿਹੜਾ ਪੇਸ਼ਾ ਅਪਣਾਉਂਦੀ ਹੈ ਇਸ ਦਾ ਸ਼ਾਇਦ ਜਲਦ ਪਤਾ ਲੱਗੇਗਾ ਪਰ ਉਸ ਦੀਆਂ ਇਹ ਖੂਬਸੂਰਤ ਤਸਵੀਰਾਂ ਤੇ ਅੰਦਾਜ਼ ਬਿਆਨ ਕਰ ਰਿਹਾ ਹੈ ਕਿ ਉਹ ਗਲੈਮਰ ਜਗਤ 'ਚ ਹੀ ਆਪਣੀ ਕਰੀਅਰ ਬਣਾਏਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News