ਸੋਸ਼ਲ ਮੀਡੀਆ ਰਾਹੀਂ ਨਵਰਾਜ ਹੰਸ ਨੇ ਜ਼ਾਹਿਰ ਕੀਤੀ ਦਿਲੀ ਇੱਛਾ

5/27/2020 9:26:58 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਨਵਰਾਜ ਹੰਸ ਜਿਨ੍ਹਾਂ ਨੇ ਆਪਣੀ ਬਲੁੰਦ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਕਾਮਯਾਬੀ ਦੇ ਝੰਡੇ ਗੱਡ ਲਏ ਹਨ । ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਹੰਸ ਰਾਜ ਹੰਸ ਦਾ ਇਕ ਪੁਰਾਣਾ ਗੀਤ ‘ਇਕ ਕੁੜੀ’ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਇੱਛਾ ਹੈ ਕਿ ਇਕ ਦਿਨ ਮੈਂ ਮੇਰੇ ਉਸਤਾਦ ਹੰਸ ਰਾਜ ਹੰਸ ਜੀ ਵਾਂਗ ਜ਼ਰੂਰ ਗਾ ਸਕਾਂ ਤੇ ਤੁਸੀਂ ਬਹੁਤ ਵਧੀਆ ਪਿਤਾ ਹੋ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ #Theking’ ।

 
 
 
 
 
 
 
 
 
 
 
 
 
 

I wish I could sing like you one day Ustad ji 🙏 @hansrajhanshrh ji you are the best dad ji love you bahut saara 🤗 #Theking

A post shared by Navraj Hans (@navraj_hans) on May 26, 2020 at 4:24am PDT


ਦਰਸ਼ਕਾਂ ਵਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਕੁਮੈਂਟਸ ਕਰਕੇ ਹੰਸ ਰਾਜ ਹੰਸ ਤੇ ਨਵਰਾਜ ਹੰਸ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ।
PunjabKesari
ਦੱਸ ਦੇਈਏ ਕਿ ਨਵਰਾਜ ਹੰਸ ਆਪਣੇ ਪਰਿਵਾਰ ਦੇ ਬਹੁਤ ਕਬੀਰ ਹਨ। ਉਹ ਅਕਸਰ ਆਪਣੇ ਛੋਟੇ ਭਰਾ ਤੇ ਪਰਿਵਾਰ ਨਾਲ ਪੋਸਟ ਪਾ ਕੇ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਜਦੋਂ ਯੁਵਰਾਜ ਹੰਸ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਨਵਰਾਜ ਹੰਸ ਨੇ ਆਪਣੇ ਨਵ ਜੰਮੇ ਭਤੀਜੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News