ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ ਮੰਗਿਆ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ
5/28/2020 11:50:43 AM

ਜਲੰਧਰ (ਬਿਊਰੋ) — ਕੋਈ ਵੀ ਇਨਸਾਨ ਵਿਆਹ ਕਰਦਾ ਹੈ ਸ਼ਾਂਤੀ ਅਤੇ ਸਕੂਨ ਲਈ ਪਰ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਜ਼ਿੰਦਗੀ 'ਚ ਇਨੀਂ ਦਿਨੀਂ ਇਸ ਵਿਆਹ ਕਾਰਣ ਤੂਫਾਨ ਖੜ੍ਹਾ ਹੋ ਗਿਆ ਹੈ। ਨਵਾਜ਼ੂਦੀਨ ਅਤੇ ਉਸ ਦੀ ਪਤਨੀ ਆਲੀਆ ਦਰਮਿਆਨ ਤਲਾਕ ਦੀ ਖਬਰ ਜਿਵੇਂ ਹੀ ਸਾਹਮਣੇ ਆਈ ਹਰ ਕੋਈ ਹੈਰਾਨ ਹੋ ਗਿਆ। ਇਸ ਤਲਾਕ ਨਾਲ ਜੁੜਿਆ ਡਾਕਿਊਮੈਂਟ 'ਜਗ ਬਾਣੀ' ਕੋਲ ਐਕਸਕਲੂਸਿਵ ਆਇਆ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਇਹ ਸਭ ਪੈਸੇ ਦੀ ਖੇਡ ਤਾਂ ਨਹੀਂ ਹੈ ਕਿਉਂਕਿ ਤਲਾਕ ਲਈ ਜੋ ਲੀਗਲ ਨੋਟਿਸ ਭੇਜਿਆ ਹੈ ਉਸ ਤੋਂ ਬਾਅਦ ਪੁਆਇੰਟ ਨੰਬਰ-41 'ਚ ਲਿਖਿਆ ਹੈ ਕਿ ਆਲੀਆ ਤੁਹਾਡੇ ਤੋਂ ਤੁਰੰਤ ਤਲਾਕ ਚਾਹੁੰਦੀ ਹੈ। ਇਸ ਤੋਂ ਬਾਅਦ ਅਗਲੇ ਪੁਆਇੰਟ 'ਚ ਤਲਾਕ ਤੋਂ ਬਾਅਦ ਅੱਗੇ ਦੇ ਖਰਚੇ ਲਈ ਆਲੀਆ ਨੇ ਖੁਦ ਲਈ 10 ਕਰੋੜ ਰੁਪਏ ਅਤੇ ਆਪਣੇ 2 ਬੱਚਿਆਂ ਸ਼ੋਰਾ ਅਤੇ ਯਾਨੀ ਲਈ 10-10 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੰਬਈ ਦੇ ਪਾਸ਼ (ਸਭ ਤੋਂ ਮਹਿੰਗੇ) ਇਲਾਕੇ ਯਾਰੀ ਰੋਡ 'ਤੇ 4 ਬੈੱਡਰੂਮ ਫਲੈਟ ਵੀ ਮੰਗਿਆ ਹੈ।
ਨਵਾਜ਼ੂਦੀਨ 'ਤੇ ਆਲੀਆ ਨੇ ਦੂਜੀਆਂ ਜਨਾਨੀਆਂ ਨਾਲ ਸਬੰਧ ਹੋਣ ਦਾ ਦੋਸ਼ ਵੀ ਲਗਾਇਆ ਹੈ, ਇਸ 'ਚ ਉਨ੍ਹਾਂ ਨੇ ਬਾਲੀਵੁੱਡ ਦੀ ਇਕ ਮਸ਼ਹੂਰ ਹੀਰੋਇਨ ਅਤੇ ਇਕ ਮੁੰਬਈ ਦੀ ਕਿਸੇ ਮਾਡਲ ਨਾਲ ਅਫੇਅਰ ਦੀ ਗੱਲ ਕਹੀ ਹੈ। ਨੋਟਿਸ ਮਿਲਣ ਤੋਂ 15 ਦਿਨਾਂ ਦੇ ਅੰਦਰ ਨਵਾਜ਼ੂਦੀਨ ਨੂੰ ਜਵਾਬ ਦੇਣ ਲਈ ਕਿਹਾ ਹੈ। ਇਹ ਲੀਗਲ ਨੋਟਿਸ ਆਲੀਆ ਨੇ ਦਿੱਲੀ ਦੇ ਆਪਣੇ ਵਕੀਲ ਅਭੇ ਸਹਾਏ ਰਾਹੀਂ ਭੇਜਿਆ ਹੈ। ਇਸ 'ਚ ਕੁਲ 44 ਪੁਆਇੰਟ ਬਣਾ ਕੇ ਕਈ ਗੰਭੀਰ ਦੋਸ਼ ਲਗਾਏ ਹਨ। ਨੋਟਿਸ ਦੇ ਮਿਲਣ ਤੋਂ ਬਾਅਦ ਨਵਾਜ਼ੂਦੀਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਆਲੀਆ ਦਾ ਕਹਿਣਾ ਹੈ ਕਿ ਨਵਾਜ਼ੂਦੀਨ ਦੇ ਘਰ ਦੇ ਮਰਦਾਂ ਨੂੰ ਲਗਦਾ ਹੈ ਕਿ ਔਰਤਾਂ ਕੁਝ ਨਹੀਂ ਹੁੰਦੀਆਂ ਇਸ ਲਈ ਉਨ੍ਹਾਂ ਦੇ ਘਰ ਦੇ ਮਰਦ ਉਨ੍ਹਾਂ ਦੀ ਇੱਜਤ ਨਹੀਂ ਕਰਦੇ ਹਨ। ਮੈਨੂੰ ਕਿਸੇ ਦੇ ਦਿੱਤੇ ਨਾਂ ਦੀ ਲੋੜ ਨਹੀਂ, ਮੈਂ ਖੁਦ ਆਪਣੇ ਨਾਂ ਨਾਲ ਆਪਣੀ ਪਛਾਣ ਕਾਇਮ ਕਰਾਂਗੀ।
ਦੱਸਣਯੋਗ ਹੈ ਕਿ ਆਲੀਆ ਦਾ ਅਸਲੀ ਨਾਂ ਅੰਜਲੀ ਹੈ ਪਰ ਜਦੋਂ 10 ਸਾਲ ਪਹਿਲਾਂ ਦੋਹਾਂ ਨੇ ਵਿਆਹ ਕੀਤਾ ਸੀ ਉਦੋਂ ਅੰਜਲੀ ਤੋਂ ਆਪਣਾ ਨਾਂ ਬਦਲ ਕੇ ਆਲੀਆ ਰੱਖ ਲਿਆ ਸੀ। ਇੱਕ ਇੰਟਰਵਿਊ 'ਚ ਆਲੀਆ ਨੇ ਕਿਹਾ ਸੀ ਕਿ ਜਦੋਂ ਸੈਲਫ ਰਿਸਪੈਕਟ ਖਤਮ ਹੋ ਜਾਵੇ ਤਾਂ ਫਿਰ ਇਨਸਾਨ ਦੇ ਜੀਵਨ 'ਚ ਕੁਝ ਨਹੀਂ ਬਚਦਾ, ਸਾਡੇ ਦੋਹਾਂ ਦਰਮਿਆਨ ਇਹੀ ਕਹਾਣੀ ਸੀ। ਇਨ੍ਹਾਂ ਸਭ ਦੇ ਪਿੱਛੇ ਨਵਾਜ਼ੂਦੀਨ ਦੇ ਭਰਾ ਸ਼ਮਸ ਦਾ ਵੱਡਾ ਹੱਥ ਹੈ।
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਨਵਾਜ਼ੂਦੀਨ ਨੇ ਆਪਣੀ ਪਤਨੀ ਦੀਆਂ ਸਾਰੀਆਂ ਸਰਤਾਂ ਮੰਨਦੇ ਹੋਏ ਉਨ੍ਹਾਂ ਨੂੰ ਤਲਾਕ ਦੇਣ ਦਾ ਮਨ ਬਣਾ ਲਿਆ ਹੈ। ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਕਟਰ ਤਲਾਕ, ਮੈਂਟੇਨੈਂਸ ਦੇ ਨਾਲ ਹੀ ਆਪਣੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਵੀ ਗੱਲ ਨਹੀਂ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ