ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਨੇ ਮੰਗਿਆ ਤਲਾਕ, ਭੇਜਿਆ ਕਾਨੂੰਨੀ ਨੋਟਿਸ

5/19/2020 9:11:36 AM

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿਦੀਕੀ ਨੇ ਆਪਣੇ ਪਤੀ ਨਵਾਜ਼ੂਦੀਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਤਲਾਕ ਲੈਣ ਦੀ ਮੰਗ ਕੀਤੀ ਹੈ। ਇਸ ਖਬਰ ਦੀ ਪੁਸ਼ਟੀ ਖੁਦ ਆਲੀਆ ਨੇ ਇਕ ਨਿੱਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤੀ। ਆਲੀਆ ਨੇ ਦੱਸਿਆ ਕਿ ਉਸ ਨੇ ਨਵਾਜ਼ੂਦੀਨ ਤੋਂ ਤਲਾਕ ਲਈ 7 ਮਈ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਤਲਾਕ ਤੋਂ ਬਾਅਦ ਰੱਖ-ਰਖਾਅ ਦੀ ਮੰਗ ਵੀ ਕੀਤੀ ਸੀ। ਆਲੀਆ ਨੇ ਦੇਖਭਾਲ ਦੀ ਰਕਮ ਬਾਰੇ ਕੁਝ ਵੀ ਕਹਿਣ ਤੋਂ ਫਿਲਹਾਲ ਇਨਕਾਰ ਕੀਤਾ ਹੈ, ਜੋ ਉਸ ਨੇ ਨਵਾਜ਼ੂਦੀਨ ਸਾਹਮਣੇ ਰੱਖੀ ਹੈ। ਫਿਲਹਾਲ ਸਭ ਨੂੰ ਦੱਸਣ ਦਾ ਸਹੀ ਸਮਾਂ ਨਹੀਂ ਹੈ ਅਤੇ ਜਦੋਂ ਸਮਾਂ ਆਵੇਗਾ ਤਾਂ ਮੈਂ ਸਭ ਕੁਝ ਦੱਸਾਂਗੀ।''
ਆਲੀਆ ਨੇ ਇਹ ਵੀ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਕਾਨੂੰਨੀ ਤੌਰ 'ਤੇ ਆਪਣਾ ਨਾਮ ਫਿਰ ਤੋਂ ਅੰਜਨਾ ਆਨੰਦ ਕਿਸ਼ੋਰ ਪਾਂਡੇ' ਰੱਖਿਆ ਲਿਆ ਹੈ। ਆਲੀਆ ਨੂੰ ਅੰਜਲੀ ਅਤੇ ਅੰਜਨਾ ਦੋਵਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦੇ ਪਿਤਾ ਦਾ ਨਾਂ ਆਨੰਦ ਕਿਸ਼ੋਰ ਪਾਂਡੇ ਹੈ।
ਦੱਸ ਦੇਈਏ ਕਿ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਆਲੀਆ ਦੇ ਵਿਆਹ ਨੂੰ 11 ਸਾਲ ਹੋ ਗਏ ਹਨ। ਸਾਲ 2009 'ਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ, ਜਿਸ ਤੋਂ ਬਾਅਦ ਅੰਜਨਾ ਉਰਫ ਅੰਜਲੀ ਨੇ ਆਪਣਾ ਨਾਂ ਬਦਲ ਕੇ ਆਲੀਆ ਕਰ ਲਿਆ ਸੀ। ਆਲੀਆ ਨਵਾਜ਼ੂਦੀਨ ਦੀ ਦੂਜੀ ਪਤਨੀ ਹੈ। ਇਸ ਤੋਂ ਪਹਿਲਾਂ ਸਿੱਦੀਕੀ ਨੇ ਨੈਨੀਤਾਲ ਨੇੜੇ ਹਲਦਵਾਨੀ ਦੀ ਰਹਿਣ ਵਾਲੀ ਸ਼ੀਬਾ ਨਾਮ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਨਵਾਜ਼ ਨੇ ਆਪਣੀ ਮਾਂ ਦੀ ਚੋਣ ਅਤੇ ਆਦੇਸ਼ 'ਤੇ ਸ਼ੀਬਾ ਨਾਲ ਵਿਆਹ ਕਰਵਾਇਆ ਸੀ। ਜੋ ਕਿ ਛੇ ਮਹੀਨੇ ਵੀ ਨਹੀਂ ਚੱਲਿਆ ਸੀ ਅਤੇ ਜਲਦੀ ਹੀ ਦੋਵਾਂ ਦਾ ਤਲਾਕ ਹੋ ਗਿਆ। ਇਸ ਵਿਆਹ ਦੇ ਟੁੱਟਣ ਦੇ ਛੇ ਮਹੀਨਿਆਂ ਬਾਅਦ, ਨਵਾਜ਼ੂਦੀਨ ਨੇ ਆਪਣੀ ਸਾਬਕਾ ਪ੍ਰੇਮਿਕਾ ਅੰਜਾਲੀ ਉਰਫ ਅੰਜਨਾ ਨਾਲ ਵਿਆਹ ਕਰਵਾ ਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News