ਯੌਨ ਉਤਪੀੜਨ ਦੇ ਦੋਸ਼ਾਂ ’ਤੇ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਨੇ ਦਿੱਤੀ ਸਫਾਈ

6/4/2020 1:03:04 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਦੀ ਭਤੀਜੀ ਨੇ ਉਨ੍ਹਾਂ ਦੇ ਭਰਾ ਦੇ ਖਿਲਾਫ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ। ਨਵਾਜ਼ੂਦੀਨ ਸਿੱਦੀਕੀ ਦੀ ਭਤੀਜੀ ਨੇ ਦਿੱਲੀ ਦੇ ਜਾਮੀਆ ਨਗਰ ਪੁਲਸ ਥਾਣੇ ਵਿਚ ਇਸ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਨਵਾਜ਼ੂਦੀਨ ਦੀ ਭਤੀਜੀ ਪੁਲਸ ਦੇ ਸਾਹਮਣੇ ਬਿਆਨ ਦੇਣ ਨਹੀਂ ਆਈ ਹੈ।


ਨਵਾਜ਼ੂਦੀਨ ਦੇ ਭਰਾ ਨੇ ਦੋਸ਼ਾਂ ’ਤੇ ਦਿੱਤੀ ਸਫਾਈ


ਹਾਲਾਂਕਿ, ਨਵਾਜ਼ੂਦੀਨ ਦੇ ਭਰਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਟਵਿਟਰ ’ਤੇ ਆਪਣੀ ਸਫਾਈ ਦਿੰਦੇ ਹੋਏ ਦੋ ਟਵੀਟ ਕੀਤੇ। ਪਹਿਲੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ,‘‘ਕਿਵੇਂ ਕੋਈ ਕਾਨੂੰਨ ਨੂੰ ਗੁੰਮਰਾਹ ਕਰ ਸਕਦਾ ਹੈ ਅਤੇ ਇਕ ਹੀ ਕੇਸ ਨੂੰ ਵੱਖਰੇ ਬਿਆਨ ਨਾਲ ਦਿੱਲੀ ਪੁਲਸ ਵਿਚ ਫਾਇਲ ਕਰਵਾ ਸਕਦਾ ਹੈ। 2 ਸਾਲ ਪਹਿਲਾਂ ਕੋਰਟ ਵਿਚ ਦਿੱਤੇ ਗਏ ਬਿਆਨ ਵਿਚ ਨਵਾਜ਼ੂਦੀਨ ਦਾ ਕੋਈ ਨਾਮ ਨਹੀਂ ਸੀ। ਇਹ ਕੇਸ ਪਹਿਲਾਂ ਤੋਂ ਹੀ ਉਤਰਾਖੰਡ ਹਾਈਕੋਰਟ ਵਿਚ ਵੀ ਚੱਲ ਰਿਹਾ ਹੈ। ਦੂਜੇ ਟਵੀਟ ਵਿਚ ਨਵਾਜ਼ੂਦੀਨ ਦੇ ਭਰਾ ਨੇ ਲਿਖਿਆ,‘‘ਇਸ ਨਾਲ ਕਿਸੇ ਸ਼ਖਸ ਦੇ ਇਰਾਦਿਆਂ ਦਾ ਪਤਾ ਲੱਗਦਾ ਹੈ ਕਿ ਕਿਵੇਂ ਉਹ ਗਲਤ ਗੱਲਾਂ ਦਾ ਮੀਡੀਆ ਵਿਚ ਪ੍ਰਚਾਰ ਕਰ ਰਿਹਾ ਹੈ। ਜਲਦ ਹੀ ਸਚਾਈ ਦਾ ਖੁਲਾਸਾ ਹੋਵੇਗਾ।

 


ਦੱਸ ਦੇਈਏ ਕਿ ਐਕਟਰ ਨਵਾਜ਼ੂਦੀਨ ਸਿੱਦੀਕੀ ਵੀ ਇਨ੍ਹੀਂ ਦਿਨੀਂ ਚਰਚਾ ਵਿਚ ਛਾਏ ਹੋਏ ਹਨ। ਅਭਿਨੇਤਾ ਦੀ 11 ਸਾਲ ਦੀ ਵਿਆਹੁਤਾ ਜ਼ਿੰਦਗੀ ਵਿਚ ਤਨਾਅ ਦੇਖਣ ਨੂੰ ਮਿਲਿਆ। ਮਾਮਲਾ ਤੱਦ ਸ਼ੁਰੂ ਹੋਇਆ ਸੀ, ਜਦੋਂ ਨਵਾਜ਼ ਦੀ ਪਤਨੀ ਨੇ ਤਲਾਕ ਲਈ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਨਵਾਜ਼ੂਦੀਨ ਦੀ ਪਤਨੀ ਆਲੀਆ ਇਸ ਵਿਆਹ ਨੂੰ ਖਤਮ ਕਰਨਾ ਚਾਹੁੰਦੀ ਹੈ। ਨਾਲ ਹੀ ਆਲੀਆ ਨੇ ਨਵਾਜ਼ੂਦੀਨ ਕੋਲੋਂ ਗੁਜਾਰਾ ਭੱਤਾ ਵੀ ਮੰਗਿਆ। ਗੱਲਬਾਤ ਦੌਰਾਨ ਨਵਾਜ਼ੂਦੀਨ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ  ਚਰਿੱਤਰ ’ਤੇ ਸਵਾਲ ਚੁੱਕੇ ਜਾਣ ਦੇ ਮਾਮਲੇ ਵਿਚ ਹੱਦ ਪਾਰ ਹੋ ਗਈ ਸੀ। ਆਲੀਆ ਨੇ ਦੱਸਿਆ ਸੀ ਕਿ ਉਹ ਸਿੱਦੀਕੀ ਦੇ ਪਰਿਵਾਰ ਵੱਲੋਂ ਕਈ ਪ੍ਰੇਸ਼ਾਨੀਆਂ ਸਹਿਨ ਕਰ ਰਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News