ਪਰਿਵਾਰ ਨਾਲ ਪੁਸ਼ਤੈਨੀ ਘਰ ਪਹੁੰਚੇ ਨਵਾਜ਼ੂਦੀਨ ਦਾ ਹੋਇਆ ''ਕੋਰੋਨਾ'' ਟੈਸਟ, ਸਾਹਮਣੇ ਆਈ ਰਿਪੋਰਟ
5/18/2020 12:46:02 PM

ਮੁੰਬਈ (ਬਿਊਰੋ) — ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕਿੜਆਂ ਮੁਤਾਬਕ, ਦੇਸ਼ ਭਰ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਸੰਖਿਆ 90,927 ਹੋ ਗਈ ਹੈ, ਜਿਸ 'ਚ 53,946 ਐਕਟਿਵ ਹਨ। ਉਥੇ ਹੀ ਕੋਰੋਨਾ ਨਾਲ ਹੁਣ ਤੱਕ 2,872 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਖਤਰੇ ਦੌਰਾਨ ਅਭਿਨੇਤਾ ਨਵਾਜ਼ੂਦੀਨ ਸਿਦੀਕੀ ਪਰਿਵਾਰ ਨਾਲ ਈਦ ਮਨਾਉਣ ਲਈ ਮੁੰਬਈ ਤੋਂ ਮਹਾਰਾਸ਼ਟਰ ਸਰਕਾਰ ਦੀ ਆਗਿਆ ਲੈ ਕੇ ਆਪਣੇ ਘਰ ਬੁਡਾਨਾ (ਮੁਜ਼ੱਫਰਨਗਰ, ਉੱਤਰ ਪ੍ਰਦੇਸ਼) ਪਹੁੰਚ ਗਏ ਹਨ।
ਮੁੰਬਈ 'ਚ ਕੋਰੋਨਾ ਮਹਾਮਾਰੀ ਦੇ ਵਧਦਾ ਪ੍ਰਕੋਪ ਦੇ ਚੱਲਦੇ ਨਵਾਜ਼ੂਦੀਨ ਨੇ ਕੁਝ ਦਿਨ ਪਹਿਲਾਂ ਆਪਣੇ ਚਾਰ ਪਰਿਵਾਰਕ ਮੈਂਬਰਾਂ ਨਾਲ ਮਹਾਰਾਸ਼ਟਰ ਸਰਕਾਰ ਆਪਣੇ ਪਿੰਡ ਜਾਣ ਦੀ ਇਜਾਜ਼ਤ ਲਈ ਸੀ। ਐੱਮ. ਪੀ. ਦੇਹਾਤ ਨੇਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਵਾਜ਼ੂਦੀਨ ਆਪਣੇ 4 ਮੈਂਬਰਾਂ ਨਾਲ ਪਿੰਡ ਪਹੁੰਚੇ। ਜਾਣਕਾਰੀ ਮਿਲਣ 'ਤੇ ਪੁਲਸ ਨੇ ਉਨ੍ਹਾਂ ਨੂੰ ਘਰ ਨੂੰ ਘਰ 'ਚ ਹੀ ਕੁਆਰੰਟੀਨ ਕਰਵਾਇਆ ਹੈ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਨਵਾਜ਼ੂਦੀਨ ਤੇ ਉਨ੍ਹਾਂ ਦੇ ਪਰਿਵਾਰ ਦੇ ਕੋਰੋਨਾ ਜਾਂਚ ਲਈ ਸੈਂਪਲ ਦਿੱਤੇ ਸਨ। ਰਿਪੋਰਟ ਮੁਤਾਬਕ, ਨਵਾਜ਼ੂਦੀਨ ਤੇ ਉਨ੍ਹਾਂ ਦੇ ਪਰਿਵਾਰ ਦੇ ਸੈਂਪਲ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।
ਦੱਸਣਯੋਗ ਹੈ ਕਿ ਨਵਾਜ਼ੂਦੀਨ ਪਿਛਲੇ ਸਾਲ ਮੋਤੀਚੂਰ ਚਕਨਾਚੂਰ', 'ਹਾਊਸਫੁੱਲ 4', 'ਫੋਟੋਗ੍ਰਾਫ', 'ਠਾਕਰੇ' ਅਤੇ 'ਪੈਟਾ' ਵਰਗੀਆਂ ਵੱਖ-ਵੱਖ ਫਿਲਮਾਂ ਕਰਨ ਤੋਂ ਬਾਅਦ ਇਕ ਵਾਰ ਮੁੜ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਜਲਦ ਹੀ ਜੀ5 'ਤੇ ਉਨ੍ਹਾਂ ਦੀ ਵੈੱਬ ਸੀਰੀਜ਼ 'ਘੂਮਕੇਤੂ' ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਅਨੁਰਾਗ ਕਸ਼ਯਪ ਨੇ ਵੀ ਐਕਟਿੰਗ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ