BBC ਖਰੀਦਣਾ ਚਾਹੁੰਦਾ ਸੀ ਰਾਮਾਇਣ ਦੇ ਰਾਇਟਸ, ''ਰਾਮ'' ਦਾ ਅਕਸ ਬਚਾਉਣ ਲਈ ਨਹੀਂ ਮੰਨੇ ਰਾਮਾਨੰਦ ਸਾਗਰ
5/18/2020 2:45:45 PM

ਨਵੀਂ ਦਿੱਲੀ (ਬਿਊਰੋ) : ਰਾਮਾਨੰਦ ਸਾਗਾਰ ਦੀ 'ਰਮਾਇਣ' ਨੂੰ ਲੈ ਕੇ ਕਾਫੀ ਚਰਚਾ ਹੈ। ਇਸ ਪੁਰਾਣੇ ਸ਼ੋਅ ਦੀ ਵਾਪਸੀ ਲਾਕਡਾਉਨ ਦੌਰਾਨ ਡੀ. ਡੀ. ਨੈਸ਼ਨਲ 'ਤੇ ਹੋਈ।ਇਸ ਤੋਂ ਬਾਅਦ ਸ਼ੋਅ ਨੇ ਕਈ ਟੀ. ਆਰ. ਪੀ. ਰਿਕਾਰਡ ਤੋੜ ਦਿੱਤੇ। ਇਕ ਦਿਨ ਅਜਿਹਾ ਆਇਆ, ਜਦੋਂ ਇਸ ਨੇ ਐੱਚ. ਬੀ. ਓ. ਦੇ ਸ਼ੋਅ 'ਗੇਮ ਆਫ ਥ੍ਰੋਨਜ਼' ਨੂੰ ਵੀ ਪਛਾੜ ਦਿੱਤਾ।ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਮਾਇਣ ਸੀਰੀਅਲ ਇੰਨਾਂ ਮਸ਼ਹੂਰ ਹੋਇਆ ਹੈ।।ਇਸ ਤੋਂ ਪਹਿਲਾਂ ਵੀ ਇਸ ਨੇ ਆਪਣੇ ਜਲਵੇ ਬਿਖੇਰੇ ਸਨ।
ਅਰੁਣ ਗੋਵਿਲ, ਦੀਪਿਕਾ ਚਿਖਾਲੀਆ ਅਤੇ ਸੁਨੀਲ ਲਹਿਰੀ ਵਰਗੇ ਸਿਤਾਰਿਆਂ ਨਾਲ ਇਹ ਮਥਿਹਾਸਕ ਸ਼ੋਅ ਟੀ. ਵੀ. ਦੇ ਜ਼ਰੀਏ ਭਾਰਤ ਦੇ ਘਰਾਂ 'ਚ ਪਹੁੰਚ ਗਿਆ। ਇਸ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਹੋ ਗਈ ਕਿ ਬੀ. ਬੀ. ਸੀ. ਵੀ ਇਸਨੂੰ ਪ੍ਰਸਾਰਿਤ ਕਰਨਾ ਚਾਹੁੰਦੀ ਸੀ। ਇਸ ਲਈ ਰਾਮਾਨੰਦ ਸਾਗਰ ਅਤੇ ਬੀ. ਬੀ. ਸੀ. ਦਰਮਿਆਨ ਗੱਲਬਾਤ ਵੀ ਹੋਈ। ਅਦਾਕਾਰ ਅਤੇ ਨਿਰਮਾਤਾ ਵੀ ਬ੍ਰਿਟੇਨ ਗਏ ਸਨ ਪਰ ਕੁਝ ਅਜਿਹਾ ਹੋਇਆ ਕਿ ਮਾਮਲਾ ਨਹੀਂ ਬਣ ਸਕਿਆ।
ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨੇ ਹਾਲ ਹੀ 'ਚ ਇਕ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ ਬੀ. ਬੀ. ਸੀ. ਦੇ ਰਾਇਟਸ ਖਰੀਦਣ ਬਾਰੇ। ਉਨ੍ਹਾਂ ਨੇ ਕਿਹਾ, ''ਉਹ ਏਸ਼ੀਆਈ ਜਨਤਾ ਲਈ ਰਮਾਇਣ ਦੇ ਅਧਿਕਾਰ ਖਰੀਦਣਾ ਚਾਹੁੰਦੇ ਸਨ। ਰਾਮਾਨੰਦ ਸਾਗਰ, ਅਰੁਣ ਗੋਵਿਲ, ਅਰਵਿੰਦ ਤ੍ਰਿਵੇਦੀ ਅਤੇ ਮੈਂ ਇਕਰਾਰਨਾਮੇ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਇਕ ਇੰਟਰਵਿਊ ਲਈ ਉਨ੍ਹਾਂ ਦੇ ਲਿਵਰਪੂਲ ਸਟੂਡੀਓ ਗਏ ਸੀ। ਪ੍ਰੇਮ ਨੇ ਇਹ ਵੀ ਦੱਸਿਆ ਕਿ ਕਿਵੇਂ ਇਹ ਅਧਿਕਾਰਾਂ ਦਾ ਮੁੱਦਾ ਆਪਣੇ ਆਖਰੀ ਪੜਾਅ 'ਤੇ ਨਹੀਂ ਪਹੁੰਚਿਆ। ਉਨ੍ਹਾਂ ਨੇ ਦੱਸਿਆ, ਉਹ ਚਾਹੁੰਦੇ ਸਨ ਕਿ ਅਰੁਣ ਗੋਵਿਲ, ਸਟੂਡੀਓ 'ਚ ਰਾਮ ਦੇ ਪੂਰੇ ਪਹਿਰਾਵੇ ਅਤੇ ਮੁਕਟ ਨਾਲ ਪਰੇਡ ਕਰੇ ਤਾਂਕਿ ਉਹ ਇਸ ਨੂੰ ਫਿਲਮਾ ਸਕਣ। ਮੈਨੂੰ ਅਤੇ ਮੇਰੇ ਪਿਤਾ ਜੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਇਹ ਸ਼੍ਰੀਰਾਮ ਦੇ ਭਾਰਤ 'ਚ ਪੁੱਜ ਜਾਣ ਵਾਲੇ ਚਰਿਤਰ ਨੂੰ ਤੋੜਨ ਦੀ ਇਕ ਸੋਚੀ ਸਮਝੀ ਕੋਸ਼ਿਸ਼ ਹੈ। ਅਸੀਂ ਉਨ੍ਹਾਂ ਦੀ ਗੱਲ ਨੂੰ ਨਾਕਾਰ ਦਿੱਤਾ। ਲੰਡਨ ਅਤੇ ਬਰਮਿੰਘਮ ਵਿਚਾਲੇ ਟੈਲੀਫੋਨ 'ਤੇ ਕਾਫੀ ਚਰਚਾ ਹੋਈ। ਆਖਿਰਕਾਰ ਉਨ੍ਹਾਂ ਨੇ ਇਕਰਾਰਨਾਮੇ ਲਈ ਮਨ੍ਹਾਂ ਕਰ ਦਿੱਤਾ।'' ਇਸ ਤਰ੍ਹਾਂ ਬੀ. ਬੀ. ਸੀ. 'ਤੇ ਰਾਮਾਇਣ ਦਾ ਪ੍ਰਸਾਰਣ ਨਹੀਂ ਹੋ ਸਕਿਆ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ