ਵੈਸਟਰਨ ਡਰੈੱਸ ''ਚ ਦੇਖੋ ਨੀਰੂ ਬਾਜਵਾ ਦਾ ਗਿੱਧਾ (ਵੀਡੀਓ)

6/14/2019 7:01:30 PM

ਜਲੰਧਰ (ਬਿਊਰੋ) — ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਅੱਜਕਲ ਆਪਣੀ ਆਗਾਮੀ ਫਿਲਮ 'ਛੜਾ' ਦੇ ਪ੍ਰਚਾਰ 'ਚ ਮਸ਼ਰੂਫ ਹੈ। ਦਿਲਜੀਤ ਦੋਸਾਂਝ ਨਾਲ 4 ਸਾਲਾਂ ਬਾਅਦ ਨੀਰੂ ਬਾਜਵਾ ਮੁੜ ਪੰਜਾਬੀ ਸਿਨੇਮਾ 'ਚ ਧਮਾਲ ਪਾਉਣ ਲਈ ਤਿਆਰ ਹੈ। ਦਿਲਜੀਤ ਤੇ ਨੀਰੂ ਫਿਲਮ ਦੇ ਪ੍ਰਚਾਰ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ 'ਚ ਜਾ ਰਹੇ ਹਨ। ਫਿਲਮ ਦੇ ਪ੍ਰਚਾਰ ਦੌਰਾਨ ਹੀ ਨੀਰੂ ਬਾਜਵਾ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨੀਰੂ ਬਾਜਵਾ ਵੈਸਟਰਨ ਡਰੈੱਸ ਪਾ ਕੇ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਨੀਰੂ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

And I can’t contain my happiness ... 8 days left !!!! #shadaa #june21 @diljitdosanjh caught on snap 🙈🙈 #promotions #Chandigarh styles by @tanvi_pathania97 what all you have to do to promote your film lol

A post shared by Neeru Bajwa (@neerubajwa) on Jun 13, 2019 at 8:11am PDT

ਜੇਕਰ 'ਛੜਾ' ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। 'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਪੇਸ਼ਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News