ਜਦੋਂ ਰੰਗੇ ਹੱਥੀ ਫੜੇ ਜਾਣ ’ਤੇ ਨੀਰੂ ਬਾਜਵਾ ਨੇ ਪਤੀ ਨੂੰ ਦਿੱਤੀ ਸਫਾਈ, ਵੀਡੀਓ

5/24/2020 2:00:48 PM

ਜਲੰਧਰ(ਬਿਊਰੋ)- ਹਾਲ ਹੀ ਵਿਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਨਲਾਈਨ ਕੋਈ ਸ਼ਾਪਿੰਗ ਕੀਤੀ ਸੀ । ਜਿਸ ਤੋਂ ਬਾਅਦ ਜਦੋਂ ਇਸ ਪ੍ਰੋਡਕਟ ਦੀ ਡਿਲੀਵਰੀ ਕਰਨ ਉਨ੍ਹਾਂ ਦੇ ਘਰ ਡਿਲੀਵਰੀ ਬੁਆਏ ਆਇਆ ਤਾਂ ਉਸ ਸਮੇਂ ਨੀਰੂ ਬਾਜਵਾ ਦੇ ਪਤੀ ਵੀ ਘਰ ਹੀ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਨੀਰੂ ਅਤੇ ਆਪਣੀ ਧੀ ਨੂੰ ਰੰਗੇ ਹੱਥੀਂ ਫੜ ਲਿਆ । ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਫੜੇ ਜਾਣ ਤੋਂ ਬਾਅਦ ਨੀਰੂ ਬਾਜਵਾ ਆਪਣੇ ਪਤੀ ਨੂੰ ਸਫਾਈ ਦਿੰਦੀ ਹੋਏ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਅੱਜ ਰੰਗੇ ਹੱਥੀ ਫੜੇ ਗਏ, ਆਨਲਾਈਨ ਖਰੀਦਿਆ ਗਿਆ ਪ੍ਰੋਡਕਟ ਜਦੋਂ ਘਰ ਆਇਆ ਤਾਂ ਮੇਰੇ ਪਤੀ ਵੀ ਘਰ ਹੀ ਸਨ । ਮੇਰੀ ਧੀ ਵੀ ਪੂਰੀ ਟਰੇਂਡ ਸੀ, ਪਰ ਅੱਜ ਮੇਰਾ ਦਿਨ ਸੀ”।

 
 
 
 
 
 
 
 
 
 
 
 
 
 

Caught red handed today ... online shopping came home while hubby was still@home ... yes my daughter is my apprentice ! @vanmysteryman05 but today was my day ! 😂

A post shared by Neeru Bajwa (@neerubajwa) on May 23, 2020 at 10:02am PDT


ਨੀਰੂ ਬਾਜਵਾ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਲੌਂਗ ਲਾਚੀ, ਜੱਟ ਐਂਡ ਜੂਲੀਅਟ, ਆਟੇ ਦੀ ਚਿੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News