ਨੀਰੂ ਬਾਜਵਾ ਨੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
4/10/2020 4:21:37 PM

ਮੁੰਬਈ (ਵੈੱਬ ਡੈਸਕ) - ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ ਵਿਚ 2 ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ ਪਰ ਕੁਝ ਲੋਕ ਮੰਨਦੇ ਹਨ ਕਿ ਨੀਰੂ ਬਾਜਵਾ ਨੇ ਸਰਗੋਸੀ ਦੇ ਜਰੀਏ ਇਨ੍ਹਾਂ ਬੱਚੀਆਂ ਨੂੰ ਜਨਮ ਦਿੱਤਾ ਹੈ। ਜੋ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਹਵਾ ਦੇ ਰਹੇ ਹਨ, ਉਨ੍ਹਾਂ ਨੂੰ ਨੀਰੂ ਬਾਜਵਾ ਨੇ ਆਪਣੇ ਹੀ ਤਰੀਕੇ ਨਾਲ ਹੁਣ ਜਵਾਬ ਦਿੱਤਾ ਹੈ। ਨੀਰੂ ਬਾਜਵਾ ਨੇ ਇਸ ਸਭ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਨੀਰੂ ਬਾਜਵਾ ਨੇ ਆਪਣੀ ਉਸ ਸਮੇਂ ਵੀ ਵੀਡੀਓ ਸ਼ੇਅਰ ਕੀਤੀ ਹੈ, ਜਦੋਂ ਉਹ ਗਰਭਵਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, ''ਮੈਂ ਹਰ ਕਿਸੇ ਦੇ ਕੁਮੈਂਟ ਪੜ੍ਹ ਰਹੀ ਹਾਂ ਪਰ ਮੇਰੇ ਕੁਝ ਪ੍ਰਸ਼ੰਸ਼ਕ ਸੋਚ ਰਹੇ ਸਨ ਕਿ ਮੈਂ ਗਰਭਵਤੀ ਨਹੀਂ ਸੀ ਅਤੇ ਮੈਂ ਸਰਗੋਸੀ ਦੇ ਜਰੀਏ ਬੱਚੀਆਂ ਨੂੰ ਜਨਮ ਦਿੱਤਾ ਹੈ। ਇਹ ਉਹ ਦਿਨ ਸਨ ਜਦੋ ਮੈਂ ਪ੍ਰਵਾਸ (ਵਿਦੇਸ਼) ਵਿਚ ਗਈ ਸੀ। ਮੇਰਾ ਵੀ ਬੇਬੀ ਬੰਪ ਸੀ ਪਰ ਮੈਂ ਰੋਜ਼ਾਨਾ ਵਰਕਆਊਟ ਕਰਦੀ ਸੀ। ਜਦੋਂ ਮੈਂ ਗਰਭਵਤੀ ਸੀ ਅਤੇ ਬੇਟੀਆਂ ਨੂੰ ਜਨਮ ਦੇਣ ਤੋਂ ਬਾਅਦ ਵੀ ਵਰਕਆਊਟ ਜਾਰੀ ਰੱਖਿਆ। ਮੈਂ ਚੰਗਾ ਖਾਂਦੀ ਸੀ ਇਸੇ ਲਈ ਮੈਂ ਸਿਹਤਮੰਦ ਹਾਂ। ਇਹ ਸਭ ਕੁਝ ਉਨ੍ਹਾਂ ਲੋਕਾਂ ਲਈ ਜਿਹੜੇ ਸੱਚਾਈ ਜਾਨਣਾ ਚਾਹੁੰਦੇ ਹਨ।''
ਦੱਸਣਯੋਗ ਹੈ ਕਿ ਨੀਰੂ ਬਾਜਵਾ ਨੇ ਆਪਣੀ ਜੁੜਵਾ ਧੀਆਂ ਦਾ ਨਾਂ ਆਲੀਆ ਅਤੇ ਅਕੀਰਾ ਰੱਖਿਆ ਹੈ। ਇਸ ਤੋਂ ਪਹਿਲਾ ਵੀ ਨੀਰੂ ਬਾਜਵਾ ਦੀ ਇਕ ਧੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤੇ ਬੇਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ