ਕੋਰੋਨਾ ਤੋਂ ਡਰੇ ਲੋਕਾਂ ''ਚ ਉਮੀਦ ਦੀ ਨਵੀਂ ਕਿਰਨ ਜਗਾਉਂਦੈ ਗੀਤ ''ਜਿੱਤਾਂਗੇ ਹੋਂਸਲੇ ਨਾਲ'' (ਵੀਡੀਓ)

4/22/2020 12:55:53 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੇ ਐੱਨ. ਬੀ. ਲੇਬਲ ਦੇ ਹੇਠ ਨਵਾਂ ਗੀਤ 'ਜਿੱਤਾਂਗੇ ਹੋਂਸਲੇ ਨਾਲ' ਦਰਸ਼ਕਾਂ ਦੇ ਰੁ-ਬ-ਰੁ ਹੋ ਚੁੱਕੇ ਹਨ। 'ਜਿੱਤਾਂਗੇ ਹੋਂਸਲੇ ਨਾਲ' ਗੀਤ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਗਾਇਕ ਰਜ਼ਾ ਹੀਰ ਆਪਣੀ ਆਵਾਜ਼ ਨਾਲ ਸ਼ਸਿੰਗਾਰਿਆ ਹੈ। ਇਸ ਗੀਤ ਵਿਚ  ਸਰਗੁਣ ਮਹਿਤਾ, ਸਿੰਮੀ ਚਾਹਲ, ਹਰਸ਼ਜੋਤ ਕੌਰ ਤੂਰ ਅਤੇ ਅਫਸਾਨਾ ਖਾਨ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਵੀ ਨਜ਼ਰ ਆ ਰਹੇ ਹਨ। ਇਸ ਗੀਤ ਵਿਚ ਕਲਾਕਾਰਾਂ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਵੀ ਆਪਣੇ ਹੋਂਸਲੇ ਬੁਲੰਦ ਰੱਖਣ ਦਾ ਸੁਨੇਹਾ ਦਿੱਤਾ ਹੈ ਅਤੇ ਮੁੜ ਪਹਿਲੇ ਵਾਲੇ ਪੰਜਾਬ ਹੋਣ ਦੀ ਕਿਰਨ ਦਿਖਾਈ ਹੈ। 

ਦੱਸ ਦੇਈਏ ਕਿ ਗੀਤ 'ਜਿੱਤਾਂਗੇ ਹੋਂਸਲੇ ਨਾਲ' ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ। ਇਸ ਸਮੇਂ ਪੂਰਾ ਸੰਸਾਰ 'ਕੋਰੋਨਾ' ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਿਹਾ ਹੈ। ਇਸ ਸਮੇਂ ਲੋਕਾਂ ਨੂੰ ਇਹ ਜੰਗ ਜਿੱਤਣ ਲਈ ਸਬਰ ਤੇ ਹੋਂਸਲਾ ਰੱਖਣਾ ਪਵੇਗਾ। ਜਿਸ ਦੇ ਚਲਦਿਆਂ ਪੰਜਾਬੀ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਦੇਸ਼ ਵਾਸੀਆਂ ਨੂੰ ਹੋਂਸਲਾ ਦੇ ਰਹੇ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਸੀ, ''ਘੜੀ ਮੁਸੀਬਤ ਵਾਲੀ, ਕੱਟ ਨਹੀਂ ਹੋਣੀ ਇੰਝ ਤੌਖਲੇ ਨਾਲ...ਇਹ ਜੰਗ ਨਹੀਂ ਹਥਿਆਰਾਂ ਦੀ , ਜਿੱਤਾਂਗੇ ਹੋਂਸਲੇ ਨਾਲ'।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News