ਪ੍ਰੈਗਨੈਂਸੀ ਦੌਰਾਨ ਨੀਰੂ ਬਾਜਵਾ ਦੀਆਂ ਭੈਣਾਂ ਨੇ ਇੰਝ ਦਿੱਤਾ ਪੂਰਾ ਸਾਥ, ਵੀਡੀਓ ਵਾਇਰਲ
5/16/2020 4:34:01 PM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਕੁਝ ਮਹੀਨੇ ਪਹਿਲਾਂ ਜੁੜਵਾ ਧੀਆਂ ਦੀ ਮਾਂ ਬਣੇ ਹਨ। ਆਪਣੀਆਂ ਬੱਚੀਆਂ ਦੀਆਂ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਹਾਲ ਹੀ 'ਚ ਉਹ ਆਪਣੀ ਪ੍ਰੈਗਨੇਂਸੀ 'ਤੇ ਇਸ ਨਾਲ ਜੁੜੀ ਜਾਣਕਾਰੀ ਲਗਾਤਾਰ ਸਾਂਝਾ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਜੋੜੀਆਂ ਬੱਚੀਆਂ ਨੂੰ ਖੁਦ ਜਨਮ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ਸੈਰੋਗੇਸੀ ਦੀ ਮਦਦ ਨਹੀਂ ਲਈ, ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਇਕ ਹੋਰ ਵੀਡੀਓ ਸਾਂਝਾ ਕੀਤਾ ਹੈ। ਇਸ ਦੌਰਾਨ ਉਹ ਹਸਪਤਾਲ 'ਚ ਮੌਜੂਦ ਸਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੇਘਨਾ ਬਰਾੜ ਉਨ੍ਹਾਂ ਦੇ ਵਾਲਾਂ ਨੂੰ ਕੰਘੀ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ, ''ਮੇਰੇ ਬੱਚੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹਸਪਤਾਲ ਦੇ ਕਮਰੇ 'ਚ ਮੇਰੀ ਭੈਣ ਮੇਘਨਾ ਬਰਾੜ ਅਤੇ ਸਬਰੀਨਾ ਬਾਜਵਾ ਨੇ ਸਾਰੀ ਰਾਤ ਮੇਰੀ ਮਦਦ ਕੀਤੀ।''
ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਭਾਵੇਂ 'ਜੱਟ ਐਂਡ ਜੂਲੀਅਟ' ਦਾ ਨਟਖਟ ਕਿਰਦਾਰ ਨਿਭਾਉਣਾ ਹੋਵੇ ਜਾਂ ਫਿਰ 'ਲੌਂਗ ਲਾਚੀ' 'ਚ ਇਕ ਪਤਨੀ ਦਾ ਕਿਰਦਾਰ, ਹਰ ਕਰੈਕਟਰ ਨੂੰ ਉਨ੍ਹਾਂ ਨੇ ਪੂਰੀ ਸੰਜੀਦਗੀ ਨਾਲ ਨਿਭਾਇਆ ਹੈ। ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ