ਪੰਜਾਬੀ ਰੰਗ ''ਚ ਰੰਗੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ, ਵੀਡੀਓ ਵਾਇਰਲ
5/17/2020 8:05:41 AM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਲੌਕਡਾਊਨ ਦੌਰਾਨ ਆਪਣਾ ਸਮਾਂ ਘਰ 'ਚ ਗੁਜ਼ਾਰ ਰਹੇ ਹਨ। ਇਸ ਦੌਰਾਨ ਦੋਵੇਂ ਪਤੀ ਪਤਨੀ ਆਪਣੇ ਟਿਕਟੌਕ ਵੀਡੀਓਜ਼ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਵਾਰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਇਕ ਵੀਡੀਓ ਮੁੜ ਤੋਂ ਪੰਜਾਬੀ 'ਚ ਬਣਾਇਆ ਹੈ, ਜਿਸ 'ਚ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਨੂੰ ਪੁੱਛਦੀ ਹੈ ਕਿ ''ਸ਼ਾਦੀ ਸ਼ੁਦਾ ਔਰਤ ਦੀ ਪਛਾਣ ਤਾਂ ਉਸ ਦੇ ਮੰਗਲ ਸੂਤਰ ਤੋਂ ਲੱਗ ਜਾਂਦੀ ਹੈ ਪਰ ਕਿਸੇ ਬੰਦੇ ਦੀ ਕਿਵੇਂ ਪਛਾਣ ਹੁੰਦੀ ਹੈ ਕਿ ਉਹ ਵਿਆਹਿਆ ਹੋਇਆ ਹੈ ਜਾਂ ਨਹੀਂ? ਇਸ 'ਤੇ ਰਾਜ ਕੁੰਦਰਾ ਜਵਾਬ ਦਿੰਦੇ ਹਨ ਕਿ ''ਜੇਕਰ ਉਸ ਬੰਦੇ ਦਾ ਮੂੰਹ ਲਟਕਿਆ ਹੋਵੇ ਤਾਂ ਸਮਝੋ ਉਹ ਸ਼ਾਦੀਸ਼ੁਦਾ ਹੈ।''।ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਜੋੜੀ ਲੌਕਡਾਊਨ ਦੌਰਾਨ ਇਸ ਤਰ੍ਹਾਂ ਦੇ ਖੂਬ ਵੀਡੀਓ ਬਣਾ ਰਹੀ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਇਕ ਬੱਚੀ ਦੀ ਮਾਂ ਬਣੇ ਹਨ। ਉਹ ਸੈਰੋਗੇਸੀ ਤਕਨੀਕ ਨਾਲ ਇਕ ਬੱਚੀ ਦੀ ਮਾਂ ਬਣੇ ਹਨ, ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ