ਨੇਹਾ ਕੱਕੜ ਕੋਲੋਂ ਕਾਮੇਡੀਅਨ ਗੌਰਵ ਗੇਰਾ ਨੇ ਮੰਗੀ ਮੁਆਫੀ, ਛੋਟੇ ਕੱਦ ਦਾ ਉਡਾਇਆ ਸੀ ਮਜ਼ਾਕ

12/6/2019 1:23:14 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਤੋਂ ਇਲਾਵਾ ਇਕ ਕਾਮੇਡੀਅਨ ਕਾਰਨ ਕਾਫੀ ਚਰਚਾ ਵਿਚ ਹੈ। ਕੁਝ ਦਿਨ ਪਹਿਲਾਂ ਇਕ ਕਾਮੇਡੀ ਸ਼ੋਅ ਵਿਚ ਗੌਰਵ ਗੇਰਾ ਤੇ ਕੀਕੂ ਸ਼ਾਰਦਾ ਨੇ ਨੇਹਾ ਕੱਕੜ ਦੇ ਕੱਦ ਤੇ ਗੀਤਾਂ ਦਾ ਕਾਫੀ ਮਜ਼ਾਕ ਬਣਾਇਆ ਸੀ, ਜਿਸ ਨੇਹਾ ਕਾਫੀ ਜ਼ਿਆਦਾ ਨਾਰਾਜ਼ ਹੋ ਗਈ ਸੀ। ਨੇਹਾ ਕੱਕੜ ਨੇ ਉਨ੍ਹਾਂ ਦੇ ਇਸ ਮਜ਼ਾਕ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਕਈ ਗੱਲਾਂ ਸੁਣਾਈਆਂ ਸਨ। ਜਿਸ ਤੋਂ ਬਾਅਦ ਹੁਣ ਗੌਰਵ ਗੇਰਾ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ ਹੈ।

 
 
 
 
 
 
 
 
 
 
 
 
 
 

This is how you respect a small town girl who achieved everything on her own with so much struggle in life. Being a short girl My sister has already suffered a lot. Do you understand what a person goes through when you make fun about her/his body size or shape. Will you ever stop making fun of what god has made us ? Not just that you are talking rubbish about her talent too. Aren’t you damaging her career by saying all that wrong things about her talent ? Those who don’t understand music much would believe you easily coz you are a big national tv Channel. Fact is nobody becomes number 1 just by fluke and that too of a country which has a population of 1.3 billion 😐 #nehakakkar

A post shared by Tony Kakkar (@tonykakkar) on Dec 4, 2019 at 7:34am PST


ਇਸ ਦੌਰਾਨ ਗੌਰਵ ਨੇ ਕਿਹਾ,‘‘ਮੈਂ ਉਨ੍ਹਾਂ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਸੀ, ਮੈਂ ਉਨ੍ਹਾਂ ਦਾ ਫੈਨ ਹਾਂ, ਮੈਨੂੰ ਉਨ੍ਹਾਂ ਦੇ  ਗੀਤਾਂ ਦਾ ਤਰੀਕਾ ਕਾਫੀ ਪਸੰਦ ਹੈ, ਉਨ੍ਹਾਂ ਦੇ ਗੀਤ ਪਾਰਟੀ ਦੀ ਜਾਨ ਹਨ, ਚਾਹੇ ਮੈਂ ਉਨ੍ਹਾਂ ਨੂੰ ਪਰਸਨਲੀ ਨਹੀਂ ਜਾਣਦਾ ਫਿਰ ਵੀ ਜਦੋਂ ਵੀ ਅਸੀਂ ਮਿਲਦੇ ਹਾਂ, ਮੈਂ ਉਨ੍ਹਾਂ ਨੂੰ ਗਰੀਟ ਕਰਦਾ ਹਾਂ, ਉਨ੍ਹਾਂ ਦਾ ਟੈਲੇਂਟ ਵਧੀਆ ਹੈ, ਮੈਂ ਕੌਣ ਹੁੰਦਾ ਹਾਂ ਕੁਝ ਵੀ ਸਾਬਿਤ ਕਰਨ ਵਾਲਾ, ਨੇਹਾ ਦੇ ਇੰਸਟਾਗ੍ਰਾਮ ਵਿਚ 30 ਲੱਖ ਫਾਲੋਅਰਜ਼ ਹਨ, ਜੋ ਕਿ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ, ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਕੁਝ ਕਹਾਂ,  ਮੇਰੀ ਅਤੇ ਕੀਕੂ ਦਾ ਵੀ ਕੱਦ ਛੋਟਾ ਹੈ।’’
PunjabKesari
ਦੱਸ ਦੇਈਏ ਕਿ ਕੀਕੂ ਸ਼ਾਰਦਾ ਤੇ ਗੌਰਵ ਨੇ ਇਕ ਕਾਮੇਡੀ ਐਕਟ ਕੀਤਾ ਸੀ, ਜਿਸ ਵਿਚ ਨੇਹਾ ਦੇ ਕਿਰਦਾਰ ਨੂੰ ਕਾਫੀ ਅਜੀਬ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਗੀਤਾਂ ਅਤੇ ਕੱਦ ਦਾ ਵੀ ਮਜ਼ਾਕ ਬਣਾਇਆ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News