ਜਾਵੇਦ ਅਖਤਰ ਨੇ ਦੱਸੀ ਦਿਨੋਂ-ਦਿਨ ਵਧਦੀਆਂ ਰੇਪ ਦੀਆਂ ਘਟਨਾਵਾਂ ਦੀ ਜੜ੍ਹ

12/6/2019 1:16:11 PM

ਜਲੰਧਰ (ਬਿਊਰੋ) — ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਬੱਚੀਆਂ ਤੇ ਮਹਿਲਾਵਾਂ ਨਾਲ ਵਧਦੀਆਂ ਰੇਪ ਦੀਆਂ ਘਟਨਾਵਾਂ ਪਿੱਛੇ ਸਮਾਜ ਦੀ ਵਧਦੀ ਆਰਥਿਕ ਅਸਮਾਨਤਾ ਤੇ ਸਾਡੇ ਪਰਿਵਾਰਾਂ 'ਚ ਮਹਿਲਾਵਾਂ ਨਾਲ ਪੇਸ਼ ਆਉਣ ਦਾ ਗਲਤ ਤਰੀਕਾ ਕਾਫੀ ਹੱਦ ਤੱਕ ਜਿੰਮੇਦਾਰ ਹੈ। ਬੀਤੇ 4-5 ਸਾਲਾਂ ਤੋਂ ਇਹ ਘਟਨਾਵਾਂ ਵਧੀਆਂ ਹਨ ਪਰ ਦਰਿੰਦਗੀ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਇਕ ਇੰਟਰਵਿਊ ਦੌਰਾਨ ਜਾਵੇਦ ਅਖਤਰ ਨੇ ਕਿਹਾ, ''ਲੱਗ ਰਿਹਾ ਹੈ ਕਿ ਇਹ ਲੋਕ ਕਿਸੇ ਗੱਲ ਦਾ ਬਦਲਾ ਲੈ ਰਹੇ ਹਨ, ਜਿਵੇਂ ਕਿਸੇ ਚੀਜ਼ ਨੂੰ ਤਬਾਹ ਕਰ ਦੇਣਾ ਚਾਹੁੰਦੇ ਹੋਣ। ਪਿਛਲੇ 4-5 ਦਿਨਾਂ ਤੋਂ ਇਕ ਸਵਾਲ ਸਾਨੂੰ ਸੋਣ ਨਹੀਂ ਦੇ ਰਿਹਾ ਹੈ ਪਰ ਇਹ ਮਸਲਾ (ਮਾਮਲਾ) ਅੱਜ ਦਾ ਨਹੀਂ ਹੈ। ਸੰਸਦ 'ਚ ਵੀ ਮੈਂ ਇਸ 'ਤੇ ਬੋਲ ਚੁੱਕਾ ਹਾਂ।'' ਇਸ ਤੋਂ ਇਲਾਵਾ ਜਾਵੇਦ ਅਖਤਰ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਸੀਂ ਵਜ੍ਹਾ ਹੀ ਨਹੀਂ ਜਾਣਦੇ ਤਾਂ ਇਸ ਦਾ ਇਲਾਜ ਕਿਵੇਂ ਕਰਾਂਗੇ। ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਸਮਾਜ 'ਚ ਮਹਿਲਾ ਦੀ ਕਿੰਨੀ ਇੱਜਤ ਹੈ। ਰੇਪ ਵਰਗੀਆਂ ਘਟਨਾਵਾਂ ਦੀ ਜੜ ਦਾ ਇਹੀ ਹੈ। ਇਕ ਲੜਕੇ ਲਈ ਦੁਨੀਆ ਦੀ ਜੋ ਸਭ ਤੋਂ ਅਹਿਮ ਮਹਿਲਾ ਹੈ, ਉਹ ਉਸ ਦੀ ਮਾਂ ਹੈ। ਉਹ ਉਸ ਨੂੰ ਬੇਇੱਜਤ ਦੇਖਦਾ ਹੈ ਤਾਂ ਇਹੀ ਸੋਚਦਾ ਹੈ ਕਿ ਜਦੋਂ ਇਸ ਦੀ ਕੋਈ ਇੱਜਤ ਨਹੀਂ ਹੈ ਤਾਂ ਕਿਸੇ ਦੀ ਇੱਜਤ ਹੋਣੀ ਚਾਹੀਦੀ ਹੈ? ਮਹਿਲਾ ਦੀ ਜੋ ਦਸ਼ਾ ਉਹ ਘਰ 'ਚ ਦੇਖਦਾ ਹੈ, ਉਸ ਨੂੰ ਵਿਧਾਨ ਸਮਝਦਾ ਹੈ। ਹਿੰਦੁਸਤਾਨ 'ਚ ਅੱਜ ਕਰੋੜਾਂ ਲੜਕੇ ਅਜਿਹੇ ਹੋਣਗੇ, ਜਿਨ੍ਹਾਂ ਨੇ ਸਿਵਾਏ ਆਪਣੀ ਭੈਣ ਦੇ ਕਿਸੇ ਜਵਾਨ ਲੜਕੀ ਨਾਲ 5 ਮਿੰਟ ਗੱਲ ਤੱਕ ਨਹੀਂ ਕੀਤੀ ਹੋਵੇਗੀ। ਜਦੋਂ ਤੱਕ ਤੁਹਾਡੇ ਕੋਲ ਕਿਸੇ ਚੀਜ਼ ਤੱਕ ਜਾਣ ਦੀ ਪਹੁੰਚ ਨਹੀਂ ਹੁੰਦੀ ਤਾਂ ਤੁਸੀਂ ਇਸ ਬਾਰੇ ਕਲਪਨਾ ਕਰਦੇ ਹੋ। ਇਸੇ ਕਲਪਨਾ 'ਚ ਬੱਚਿਆਂ ਨੂੰ ਅੱਜ ਸੈਕਸ ਐਜੁਕੈਸ਼ਨ ਐਡਲਟ ਫਿਲਮਾਂ ਤੋਂ ਮਿਲ ਰਿਹਾ ਹੈ, ਜੋ ਸਹੀ ਨਹੀਂ ਹੈ।''

ਪਿੰਡ ਦੇ ਆਦਮੀ ਨੂੰ ਅੰਗਰੇਜ਼ੀ ਬੋਲਣ ਵਾਲਿਆਂ ਤੋਂ ਹੈ ਚਿੜ
''ਦੂਜਾ ਵੱਡਾ ਕਾਰਨ ਇਹ ਹੈ ਕਿ ਕੁਝ ਲੋਕਾਂ ਦੇ ਮਨ 'ਚ ਹੈ ਕਿ ਸਮਾਜ ਆਰਥਿਕ ਦੋ ਗੁੱਟਾਂ 'ਚ ਵੰਡਿਆ ਗਿਆ ਹੈ। ਹੁਣ ਉਹ ਦਿਨ ਗਏ ਜਦੋਂ ਆਦਮੀ ਪਿੰਡ 'ਚ ਰਹਿੰਦਾ ਸੀ ਤੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਸ਼ਹਿਰ 'ਚ ਕੀ ਚੱਲ ਰਿਹਾ ਹੈ। ਉਹ ਇੰਟਰਨੈੱਟ 'ਤੇ ਸਭ ਦੇਖ ਰਿਹਾ ਹੈ। ਪਿੰਡ ਦਾ ਆਦਮੀ ਸ਼ਹਿਰਾਂ 'ਚ ਜਨਵਰਾਂ ਵਰਗੀ ਜ਼ਿੰਦਗੀ ਗੁਜਾਰ ਰਿਹਾ ਹੈ, ਉਸ ਨੂੰ ਇਸ ਗੱਲ 'ਤੇ ਗੁੱਸਾ ਆਉਂਦਾ ਹੈ। ਉਸ ਨੂੰ ਅੰਗਰੇਜ਼ੀ ਬੋਲਣ ਵਾਲਿਆਂ ਤੋਂ ਚਿੜ ਹੈ। ਪੈਸੇ ਵਾਲਿਆਂ ਨਾਲ ਨਫਰਤ ਹੈ ਤੇ ਇਹ ਗੁੱਸਾ ਕਿਸੇ ਤਰ੍ਹਾਂ ਬਾਹਰ ਆ ਰਿਹਾ ਹੈ। ਇਹ ਸਭ ਉਦੋ ਬਦਲੇਗਾ, ਜਦੋਂ ਅਸੀਂ ਬੱਚਿਆਂ ਨੂੰ ਨੇਕ ਪਾਲਣ ਪੋਸ਼ਣ ਦਿਆਂਗੇ। ਤੁਸੀਂ ਜਿਵੇਂ ਉਸ ਦੀ ਮਾਂ ਨਾਲ ਪੇਸ਼ ਆਉਂਦੇ ਹੋ, ਉਹ ਆਪਣੀ ਘਰਵਾਲੀ ਨਾਲ ਉਂਝ ਹੀ ਪੇਸ਼ ਆਵੇਗਾ।''

ਸੋਸ਼ਲ ਮੀਡੀਆ ਨੂੰ ਦੇਸ਼ ਸਮਝਣਾ ਸਭ ਤੋਂ ਵੱਡੀ ਗਲਤਫਹਿਮੀ
''ਕਿਹਾ ਜਾ ਰਿਹਾ ਹੈ ਕਿ ਅੱਜ ਆਪਣੀ ਗੱਲ ਰੱਖਣਾ ਮੁਸ਼ਕਿਲ ਹੋ ਗਿਆ ਹੈ। ਇਹ ਗਲਤਫਹਿਮੀ ਉਨ੍ਹਾਂ ਲੋਕਾਂ ਨੂੰ ਹੈ, ਜਿਹੜੇ ਸੋਸ਼ਲ ਮੀਡੀਆ ਨੂੰ ਦੇਸ਼ ਸਮਝੀ ਬੈਠੀ ਹਨ। 100-50 ਲੋਕ ਹਨ, ਜਿਹੜੇ ਮਰਜੀ ਨਾਲ ਗੁੱਸੇ ਹੋ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਪਰ ਉਹ ਪੂਰਾ ਦੇਸ਼ ਨਹੀਂ ਹੈ। ਸ਼ਾਇਦ ਉਨ੍ਹਾਂ ਦੀ ਰੋਜੀ-ਰੋਟੀ ਦਾ ਜ਼ਰੀਆ ਇਹੀ ਹੈ? ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿਓ। ਬਹੁਤ ਰੌਣਕ ਸੀ ਇਸ ਘਰ 'ਚ, ਇਹ ਘਰ ਅਜਿਹਾ ਨਹੀਂ ਸੀ, ਗਿਲੇ ਸ਼ਿਕਵੇ ਵੀ ਰਹਿੰਦੇ ਹਨ ਪਰ ਅਜਿਹਾ ਨਹੀਂ ਸੀ/ਇਥੇ ਕੁਝ ਚੋਟੀ ਦੀਆਂ ਚੀਜ਼ਾਂ ਸਨ, ਕੁਝ ਗੱਲਾਂ ਸਨ ਪਰ ਉਨ੍ਹਾਂ ਗੱਲਾਂ ਦਾ ਅਸਰ ਅਜਿਹਾ ਨਹੀਂ ਸੀ....।''

ਘਮੰਡ ਉਦੋ ਸਿਰ ਚੜ੍ਹਦਾ ਹੈ, ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਇਹ ਡਿਜਰਵ ਨਹੀਂ ਕਰਦੇ
''ਮੈਂ ਜਦੋਂ ਘਮੰਡੀ ਲੋਕਾਂ ਨੂੰ ਦੇਖਦਾ ਹਾਂ, ਤਾਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਨੂੰ ਬਹੁਤ ਮਿਲ ਗਿਆ ਹੈ ਪਰ ਇਸ 'ਬਹੁਤ' ਦੀ ਪਰਿਭਾਸ਼ਾ ਕੀ ਹੈ? ਬਹੁਤ ਕਿਸਦੇ ਸਾਹਮਣੇ? ਪੈਸਾ ਮਿਲ ਗਿਆ ਪਰ ਕੀ ਤੁਸੀਂ ਮੁਕੇਸ਼ ਅੰਬਾਨੀ ਤੋਂ ਜ਼ਿਆਦਾ ਹੋ? ਤੁਹਾਡਾ ਨਾਮ ਵੱਡਾ ਹੋ ਗਿਆ ਹੈ, ਪਰ ਕਿਸ ਤੋਂ, ਕਬੀਰ ਤੋਂ ਜਾਂ ਸ਼ੇਕਸਪੀਅਰ ਤੋਂ। ਤੁਹਾਡੇ ਇਸ 'ਬਹੁਤ' ਦਾ ਪੈਮਾਨਾ ਕੀ ਹੈ? ਮੇਰੇ ਨੇੜੇ ਘਮੰਡੀ ਉਹ ਹੁੰਦੇ ਹਨ, ਜੋ ਖੁਦ ਦੀ ਤੁਲਨਾ ਹੋਰਾਂ ਨਾਲ ਨਹੀਂ ਅਪਣੇ-ਆਪ ਨਾਲ ਕਰਦੇ ਹਨ। ''ਮੇਰੇ ਵਰਗੇ'' ਆਦਮੀ ਨੂੰ ਇੰਨਾ ਮਿਲ ਗਿਆ। ਇਹ ਘਮੰਡ ਉਦੋ ਸਿਰ ਚੜ੍ਹਦਾ ਹੈ, ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਇਹ ਡਿਜਰਵ ਨਹੀਂ ਕਰਦੇ ਸਨ ਪਰ ਤੁਹਾਡੀ ਰਾਏ ਆਪਣੇ ਬਾਰੇ ਬਹੁਤ ਚੰਗੀ ਹੈ, ਤਾਂ ਜਿੰਨਾ ਵੀ ਮਿਲੇਗਾ ਤੁਸੀਂ ਸੋਚੋਗੇ ਕਿ ਇਹ ਤਾਂ ਘੱਟ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News