ਨੇਹਾ ਕੱਕੜ ਨੇ ਵੀਡੀਓ ਸਾਂਝਾ ਕਰਕੇ ਦਿੱਤੇ ਵਿਆਹ ਦੇ ਸੰਕੇਤ, ਇਸ ਖਾਨਦਾਨ ਦੀ ਬਣੇਗੀ ਨੂੰਹ

1/13/2020 12:01:14 PM

ਮੁੰਬਈ (ਬਿਊਰੋ)— ਬਾਲੀਵੁੱਡ ਗਾਇਕਾ ਨੇਹਾ ਕੱਕੜ ਇੰਨ੍ਹੀਂ ਦਿਨੀਂ 'ਇੰਡੀਅਨ ਆਈਡਲ' ਸੀਜ਼ਨ 11 ਨੂੰ ਜੱਜ ਕਰ ਰਹੀ ਹੈ। ਉਸ ਦੇ ਸਹਿ-ਜੱਜ ਵਿਸ਼ਾਲ ਦਡਲਾਨੀ ਤੇ ਹਿਮੇਸ਼ ਰੇਸ਼ਮੀਆ ਹੈ। ਇਸ ਸ਼ੋਅ ਨੂੰ ਆਦਿਤਿਆ ਨਾਰਾਇਣ ਹੋਸਟ ਕਰ ਰਿਹਾ ਹੈ। ਨੇਹਾ ਸ਼ੋਅ 'ਚ ਰੋਣ ਨੂੰ ਲੈ ਕੇ ਅਕਸਰ ਹੀ ਚਰਚਾ ਰਹਿੰਦੀ ਹੈ। ਹੁਣ ਖਬਰ ਹੈ ਕਿ ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ। ਇਸ ਗੱਲ ਦਾ ਸੰਕੇਤ ਖੁੱਦ ਨੇਹਾ ਕੱਕੜ ਨੇ ਦਿੱਤੇ ਹਨ। ਨੇਹਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤਾ ਹੈ, ਜੋ ਕਿ ਉਨ੍ਹਾਂ ਦੇ ਸ਼ੋਅ ਦੌਰਾਨ ਦਾ ਹੈ।

 
 
 
 
 
 
 
 
 
 
 
 
 
 

@sonytvofficial @thecontentteamofficial #AdityaNarayan #DeepaNarayan aur Mere Mumma Papa Shaadi Karwake Hi Maanege @adityanarayanofficial aur Meri 😅 . . #NehaKakkar #AdityaNarayan #NehAditya 🥰 #KakkarFamily #NarayanParivar

A post shared by Neha Kakkar (@nehakakkar) on Jan 11, 2020 at 11:58pm PST


ਦੱਸ ਦੇਈਏ ਕਿ ਪਿੱਛਲੇ ਦਿਨੀਂ ਵੀ ਨੇਹਾ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਨੇਹਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ,‘‘ਨੀਹੂਸ ਰਿਸ਼ਤਾ ਵਿੱਦ ਆਦੀ, ਮੇਰੇ ਮੰਮੀ ਪਾਪਾ ਅਤੇ ਦੀਪਾ ਨਾਰਾਇਣ ਮੇਰਾ ਰਿਸ਼ਤਾ ਕਰਵਾ ਕੇ ਹੀ ਮੰਨਣਗੇ।’’ ਇਸ ਵੀਡੀਓ ਨੂੰ ਉਨ੍ਹਾਂ ਨੇ ਆਦਿਤਿਆ ਨਾਰਾਇਣ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਟੈਗ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਵੀਡੀਓ ਦੇ ਸਾਹਮਣੇ ਆਉਣ ਦੀਆਂ ਖਬਰਾਂ ਉੱਡੀਆਂ ਸਨ।
PunjabKesari
ਖਬਰ ਮੁਤਾਬਕ ਇਸੇ ਸ਼ੋਅ ਵਿਚ ਉਦਿਤ ਨਾਰਾਇਣ ਨੇ ਆਪਣੇ ਬੇਟੇ ਨੂੰ ਨੇਹਾ ਦਾ ਨਾਂਅ ਲੈ ਕੇ ਟੀਜ਼ ਕਰਦੇ ਹੋਏ ਗਿਆ ਸੀ। ਇਸ ਦੌਰਾਨ ਉਦਿਤ ਨੇ ਕਿਹਾ ਸੀ ਕਿ ਉਹ ਇਸ ਸ਼ੋਅ ਨਾਲ ਸ਼ੁਰੂਆਤ ਤੋਂ ਹੋ ਜੁੜੇ ਹੋਏ ਹਨ, ਜਿਸ ਦਾ ਕਾਰਨ ਇਹ ਹੈ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹਨ।
PunjabKesari
ਦੱਸ ਦਈਏ ਕਿ ਨੇਹਾ ਕੱਕੜ ਫਿਲਹਾਲ ਵਿਆਹ ਲਈ ਤਿਆਰ ਨਹੀਂ ਹੈ। ਨੇਹਾ ਨੇ ਕਿਹਾ ਕਿ ਜੇਕਰ ਉਹ ਇੰਨੀ ਜਲਦੀ ਵਿਆਹ ਲਈ ਮੰਨ ਗਈ ਤਾਂ ਕੋਈ ਮਜਾ ਨਹੀਂ ਰਹਿ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਸਭ ਇਕ ਮਜ਼ਾਕ ਹੈ। ਸਾਰੇ ਆਦਿਤਿਆ ਨਾਰਾਇਣ ਤੇ ਨੇਹਾ ਨੂੰ ਤੰਗ ਕਰਨ ਲਈ ਅਜਿਹਾ ਕਰ ਰਹੇ ਹਨ। ਹਾਲਾਂਕਿ ਆਦਿਤਿਆ ਸ਼ੋਅ 'ਚ ਅਕਸਰ ਹੀ ਨੇਹਾ ਕੱਕੜ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News