ਵਿਆਹ ਤੋਂ ਪਹਿਲਾਂ ਹੀ ਨੇਹਾ ਕੱਕੜ ਨੇ ਪਾਇਆ ਲਾਲ ਚੂੜਾ, ਵੀਡੀਓ ਵਾਇਰਲ

2/10/2020 9:30:33 AM

ਮੁੰਬਈ(ਬਿਊਰੋ)- ‘ਇੰਡੀਅਨ ਆਈਡਲ 11’ ਦੀ ਜੱਜ ਅਤੇ ਮਸ਼ਹੂਰ ਸਿੰਗਰ ਨੇਹਾ ਕੱਕੜ 14 ਫਰਵਰੀ ਨੂੰ ਆਦਿੱਤਿਆ ਨਾਰਾਇਣ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵਾਂ ਦੇ ਵਿਆਹ ਦੀਆਂ ਖਬਰਾਂ ਵਿਚਕਾਰ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ‘ਲਾਲ ਚੂੜਾ’ ਪਹਿਨੇ ਨਜ਼ਰ ਆ ਰਹੀ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਗੀਤ ‘ਯਾਦ ਪ੍ਰੀਤਮ ਕੀ ਆਨੇ ਲੱਗੀ’ ਗੀਤ ’ਤੇ ਲਿਪਸਿੰਕ ਕਰਦੇ ਹੋਏ ਬਣਾਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਆਦਿੱਤਿਆ ਨਰਾਇਣ ਦੀ ਯਾਦ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਨੇਹਾ ਕੱਕੜ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਕਈ ਫੈਨ ਪੇਜ ਨੇ ਇਸ ਨੂੰ ਸ਼ੇਅਰ ਵੀ ਕੀਤਾ ਹੈ।

 
 
 
 
 
 
 
 
 
 
 
 
 
 

Hey mah sunshine ☀You just made my day ☀ @nehakakkar . . . . . . . . . #sonukakakkar#tonykakkar#nehakakkar#SaReGamaPaLilChamp#Neheart#NehaKakkarLive#KapilSharma#ShehnaGill#KritiSanon#RanbirKappor#IndianIdol#AsimRiaz#ParasChabbra#BB13#ShraddhaKapoor#Neheartritvi#Neheartkajal#Bekhayali#SiddarthShukla#JassieGill#AilaBhat#KatrinaKaif#VishalDadlani#AshikaBhatia#SidNazz#KalaChasmah#Dilbar#JannatZubair#MahiraSharma#ArhanKhan

A post shared by Neheartkajal (@neha_holic_kajal) on Feb 7, 2020 at 7:41pm PST


ਨੇਹਾ ਕੱਕੜ ਨੇ ਇਹ ਵੀਡੀਓ ਗੱਡੀ ਵਿਚ ਬੈਠ ਕੇ ਬਣਾਇਆ ਹੈ। ਗੀਤ ਐੱਫਐੱਮ ਰੇਡੀਓ ’ਤੇ ਚੱਲ ਰਿਹਾ ਸੀ ਜਿਸ ਦੇ ਦੌਰਾਨ ਉਨ੍ਹਾਂ ਨੇ ਲਿਪਸਿੰਕ ਕੀਤਾ ਹੈ। ਇਹ ਗੀਤ ਪਿਛਲੇ ਸਾਲ ਰਿਲੀਜ਼ ਹੋਇਆ ਸੀ ਅਤੇ ਇਸ ਨੇ ਰਿਲੀਜ਼ ਦੇ ਨਾਲ ਹੀ ਧੂਮ ਮਚਾ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਦੋਵਾਂ ਦੇ ਵਿਆਹ ਲਈ ਖਾਸ ਤਿਆਰੀਆਂ ਕੀਤੀਆਂ ਸਨ, ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਸੀ ਅਤੇ ਫੈਨਜ਼ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਦਾ ਗੀਤ ‘ਗੋਆ ਬੀਚ’ ,10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ, ਜਿਸ ਵਿਚ ਦੋਵੇਂ ਰੁਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ‘ਇੰਡੀਅਨ ਆਈਡਲ 11’ ਦੇ ਸਟੇਜ ’ਤੇ ਦੋਵਾਂ ਨੇ ਆਪਣੀ ਬੈਚਲਰੇਟ ਪਾਰਟੀ ਵੀ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਇੰਜੁਆਏ ਕੀਤਾ ਸੀ। ਇਹ ਚੀਜ਼ਾਂ ਟੀਆਰਪੀ ਵਧਾਉਣ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਕੋਈ ਹੋਰ ਹੀ ਗੱਲ ਹੈ, ਇਹ ਤਾਂ ਸਮਾਂ ਆਉਣ ’ਤੇ ਪਤਾ ਲੱਗੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News