ਨੇਹਾ ਕੱਕੜ ਦਾ ਪ੍ਰਸ਼ੰਸਕਾਂ ਲਈ ਖਾਸ ਤੋਹਫਾ, ਅੱਜ 7 ਵਜੇ ਮਿਲੇਗਾ ਗੱਲ ਕਰਨ ਦਾ ਮੌਕ, ਜਾਣੋ ਕਿਵੇਂ
6/6/2020 5:21:11 PM

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕਾ ਨੇਹਾ ਕੱਕੜ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਨੇਹਾ ਕੱਕੜ ਮਿਸਾਲ ਹੈ ਇਸ ਗੱਲ ਦੀ ਕਿ ਕੋਈ ਗਾਇਕਾ ਆਪਣੇ ਕੰਮ ਨਾਲ ਉਹ ਉਚਾਈ ਹਾਸਿਲ ਕਰ ਸਕਦੀ ਹੈ, ਜਿਹੜੀ ਫਿਲਮੀ ਕਲਾਕਾਰਾਂ ਨੂੰ ਹੀ ਨਸੀਬ ਹੁੰਦੀ ਹੈ। ਇਸ ਗੱਲ ਦਾ ਸਬੂਤ ਹਨ ਨੇਹਾ ਕੱਕੜ ਦੇ ਸੋਸ਼ਲ ਮੀਡੀਆ ਅਕਾਊਂਟ, ਜਿਨ੍ਹਾਂ 'ਤੇ ਲੱਖਾਂ ਲੋਕ ਉਸ ਨੂੰ ਫਾਲੋ ਕਰਦੇ ਹਨ। ਅੱਜ ਨੇਹਾ ਆਪਣੇ ਜਨਮਦਿਨ 'ਤੇ ਇਨ੍ਹਾਂ ਫਾਲੋਅਰਜ਼ ਨੂੰ ਖ਼ੁਸ਼ ਕਰਨ ਵਾਲੀ ਹੈ। ਨੇਹਾ ਕੱਕੜ ਨੇ ਤੈਅ ਕੀਤਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਆਵੇਗੀ। ਇਹ ਇਵੈਂਟ ਉਹ ਸ਼ਾਮ 7 ਵਜੇ ਸ਼ੁਰੂ ਕਰੇਗੀ ਤੇ ਉਸ ਨੇ ਵਾਅਦਾ ਕੀਤਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਮੌਕਾ ਦੇਣਾ ਚਾਹੇਗੀ।
ਨੇਹਾ ਨੇ ਆਪਣੇ ਟਵਿੱਟਰ ਹੈਂਡਲਰ 'ਤੇ ਲਿਖਿਆ ਹੈ 'ਗੈੱਸ ਕਰੋ ਕੀ...ਮੈਂ ਤੁਹਾਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਾਲ ਲਾਈਵ ਲਿਆਉਣ ਵਾਲੀ ਹਾਂ, ਅੱਜ ਸ਼ਾਮ 7 ਵਜੇ। ਕੋਸ਼ਿਸ਼ ਕਰਾਂਗੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੌਕਾ ਮਿਲੇ। ਤੁਹਾਡੇ ਕੋਲ 30 ਸਕਿੰਟ ਹਨ, ਮੇਰੇ ਬਾਰੇ ਕੁਝ ਕਹਿਣ ਲਈ, ਜੋ ਵੀ ਤੁਸੀਂ ਕਹਿਣਾ ਚਾਹੋ..30 ਸਕਿੰਟ ਇਸ ਲਈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨੇਹਾ ਕੱਕੜ ਲਵਰਜ਼ ਦੀ ਗਿਣਤੀ ਹੀ ਨਹੀਂ ਹੋ ਸਕਦੀ।''
ਦੱਸ ਦੇਈਏ ਕਿ ਨੇਹਾ ਕੱਕੜ ਦੀ ਫੈਨ ਫਾਲੋਇੰਗ ਇੰਨੀ ਜ਼ਬਰਦਸਤ ਹੈ ਕਿ ਕਿਸੇ ਨੂੰ ਉਨ੍ਹਾਂ ਤੋਂ ਈਰਖਾ ਹੋ ਸਕਦੀ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸੰਘਰਸ਼ ਤੇ ਟੈਲੇਂਟ। ਵੱਡੀ ਭੈਣ ਦੇ ਵਧੀਆ ਗਾਇਕਾ ਹੋਣ ਦੇ ਬਾਵਜੂਦ ਉਨ੍ਹਾਂ ਇਕ ਸਿੰਗਿੰਗ ਰਿਐਲਟੀ ਸ਼ੋਅ 'ਚ ਹਿੱਸਾ ਲੈ ਕੇ ਖ਼ੁਦ ਦੀ ਪ੍ਰਤਿਭਾ ਦਾ ਲੋਹਾ ਮਨਵਾਇਆ। ਨੇਹਾ ਇਸ ਰਿਐਲਟੀ ਸ਼ੋਅ ਨੂੰ ਜਿੱਤੀ ਨਹੀਂ ਸਕੀ ਪਰ ਲੋਕਾਂ ਦਾ ਦਿਲ ਉਹ ਜਿੱਤ ਕੇ ਲੈ ਗਈ। ਪਿਛਲੇ ਕੁਝ ਸਾਲ ਤੋਂ ਹਰ ਵਾਰ ਉਹੀ ਸਭ ਤੋਂ ਜ਼ਿਆਦਾ ਹਿੱਟ ਗੀਤ ਦੇ ਰਹੀ ਹੈ। ਅਜੋਕੇ ਦੌਰ 'ਚ ਉਨ੍ਹਾਂ ਨੂੰ ਸਭ ਤੋਂ ਮਸ਼ਹੂਰ ਸਿੰਗਰ ਬਿਨਾਂ ਕਿਸੇ ਸ਼ੱਕ ਦੇ ਕਿਹਾ ਜਾ ਸਕਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ