ਵਿਆਹ ਤੋਂ 2 ਦਿਨ ਪਹਿਲਾਂ ਨੇਹਾ ਕੱਕੜ ਨੇ ਮੰਗੀ ਸਭ ਤੋਂ ਮੁਆਫੀ, ਜਾਣੋ ਕੀ ਹੈ ਮਾਮਲਾ

2/11/2020 1:59:53 PM

ਨਵੀਂ ਦਿੱਲੀ (ਬਿਊਰੋ) : ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਇੰਡੀਆਨ ਆਈਡਲ 11 'ਚ ਇਨ੍ਹੀਂ ਦਿਨੀਂ ਨੇਹਾ ਕੱਕੜ ਤੇ ਆਦਿਤਿਆ ਨਰਾਇਣ ਦੇ ਵਿਆਹ ਦਾ ਫਾਰਮੇਟ ਚੱਲ ਰਿਹਾ ਹੈ ਤੇ ਫੈਨਜ਼ ਨੂੰ ਇਹ ਪਸੰਦ ਵੀ ਆ ਰਿਹਾ ਹੈ। ਸ਼ੋਅ 'ਚ ਕਿਹਾ ਗਿਆ ਹੈ ਕਿ ਦੋਵਾਂ ਦਾ ਵਿਆਹ 14 ਫਰਵਰੀ ਨੂੰ 'ਇੰਡੀਆ ਆਈਡਲ' ਦੇ ਸੈੱਟ 'ਤੇ ਹੋਵੇਗਾ, ਜਿਸ ਤੋਂ ਬਾਅਦ ਫੈਨਜ਼ ਨੂੰ ਇਸ ਐਪੀਸੋਡ ਦਾ ਇੰਤਜ਼ਾਰ ਹੈ ਪਰ ਇਨ੍ਹਾਂ ਦੌਰਾਨ ਖਬਰਾਂ ਨੇਹਾ ਕੱਕੜ ਨੇ ਸਾਰੇ ਫੈਨਜ਼ ਤੋਂ ਮੁਆਫੀ ਮੰਗੀ ਹੈ।

ਕਿਉਂ ਮੰਗੀ ਮੁਆਫੀ
ਦਰਅਸਲ, 10 ਫਰਵਰੀ ਨੂੰ ਨੇਹਾ ਤੇ ਆਦਿਤਿਆ ਨਰਾਇਣ ਦਾ ਗੀਤ 'ਗੋਆ ਬੀਚ' ਰਿਲੀਜ਼ ਹੋਣ ਵਾਲਾ ਸੀ ਪਰ ਕੁਝ ਮੁਸ਼ਕਿਲਾਂ ਕਾਰਨ ਹੁਣ ਇਹ ਗੀਤ 10 ਫਰਵਰੀ ਨੂੰ ਨਹੀਂ ਰਿਲੀਜ਼ ਹੋਇਆ। ਇਸ ਦੇਰੀ ਲਈ ਨੇਹਾ ਕੱਕੜ ਨੇ ਫੈਨਜ਼ ਤੋਂ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ, ''ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ। 'ਗੋਆ ਬੀਚ' ਦਾ ਵੀਡੀਓ 11 ਫਰਵਰੀ ਯਾਨੀਕਿ ਅੱਜ ਰਿਲੀਜ਼ ਹੋਵੇਗਾ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ।''

 

 
 
 
 
 
 
 
 
 
 
 
 
 
 

#GoaBeach Out Tomorrow! 11th Feb 🏖❤️😇 #SorryForTheInconvenience 🤗🙏🏼

A post shared by Neha Kakkar (@nehakakkar) on Feb 10, 2020 at 5:30am PST

ਆਦਿਤਿਆ ਦੇ ਪਿਤਾ ਨੇ ਦੱਸਿਆ ਪੂਰਾ ਸੱਚ
ਦੱਸ ਦਈਏ ਕਿ ਹੁਣ ਆਦਿਤਿਆ ਦੇ ਪਿਤਾ ਉਦਿਤ ਨਰਾਇਣ ਨੇ ਇਕ ਇੰਟਰਵਿਊ 'ਚ ਇਸ ਗੱਲ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ। ਉਦਿਤ ਨਾਰਾਇਣ ਨੇ 'ਬਾਲੀਵੁੱਡ ਹੰਗਾਮਾ' ਨਾਲ ਗੱਲ ਕਰਦਿਆਂ ਕਿਹਾ ਹੈ, ''ਆਦਿਤਿਆ ਸਾਡਾ ਇਕਲੌਤਾ ਬੇਟਾ ਹੈ। ਅਸੀਂ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਜੇ ਉਨ੍ਹਾਂ ਦੇ ਵਿਆਹ ਦੀ ਅਫਵਾਹ ਸਹੀ ਹੁੰਦੀ ਹੈ ਤਾਂ ਮੇਰੇ ਤੇ ਮੇਰੀ ਪਤਨੀ ਇਸ ਦੁਨੀਆ 'ਚ ਸਭ ਤੋਂ ਖੁਸ਼ ਹੁੰਦੇ ਪਰ ਆਦਿਤਿਆ ਨੇ ਸਾਨੂੰ ਇਸ ਬਾਰੇ 'ਚ ਕੁਝ ਨਹੀਂ ਦੱਸਿਆ ਹੈ।'' ਉਦਿਤ ਨਾਰਾਣਿਨ ਅੱਗੇ ਕਹਿੰਦੇ ਹਨ, ''ਮੈਨੂੰ ਸ਼ੱਕ ਹੈ ਕਿ ਨੇਹਾ ਕੱਕੜ ਨਾਲ ਆਦਿਤਿਆ ਦੇ ਵਿਆਹ ਦੀ ਅਫਵਾਹ ਸਿਰਫ ਇੰਡੀਅਨ ਆਈਡਲ 11 ਦੀ ਟੀ. ਆਰ. ਪੀ. ਵਧਾਉਣ ਲਈ ਕੀਤੀ ਹੈ ਕਿਉਂਕਿ ਇਸ ਸ਼ੋਅ 'ਚ ਮੇਰਾ ਬੇਟਾ ਐਂਕਰ ਹੈ ਤੇ ਨੇਹਾ ਕੱਕੜ ਇਕ ਜੱਜ ਹੈ। ਮੈਂ ਚਾਹੁੰਦਾ ਸੀ ਕਿ ਇਹ ਅਫਵਾਹ ਸਹੀ ਹੁੰਦੀ ਕਿਉਂਕਿ ਨੇਹਾ ਵਾਕਈ ਬੇਹੱਦ ਚੰਗੀ ਕੁੜੀ ਹੈ। ਸਾਨੂੰ ਉਨ੍ਹਾਂ ਨੂੰ ਆਪਣੀ ਨੂੰਹ ਬਣਾਉਣ 'ਚ ਜ਼ਰਾ ਵੀ ਹਿਚਕ ਨਹੀਂ ਹੋਵੇਗੀ।''

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News