B''Day Spl: ਸਕੂਲ ਦੇ ਬਾਹਰ ਸਮੋਸੇ ਵੇਚਦੇ ਸਨ ਨੇਹਾ ਕੱਕੜ ਦੇ ਪਿਤਾ, ਅੱਜ ਇਕ ਗੀਤ ਦੇ ਲੈਂਦੀ ਹੈ ਲੱਖਾਂ ਰੁਪਏ

6/6/2019 10:33:26 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸੈਲਫੀ ਕੁਈਨ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮਕ  ਨੇਹਾ ਕੱਕੜ ਦਾ ਅੱਜ 30ਵਾਂ ਜਨਮਦਿਨ ਹੈ। 6 ਜੂਨ,1988 ਨੂੰ ਰਿਸ਼ੀਕੇਸ਼ 'ਚ ਨੇਹਾ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਗੀਤਾਂ ਦੀ ਅੱਜ ਪੂਰੀ ਦੁਨੀਆ ਦੀਵਾਨੀ ਹੈ ਪਰ ਇੱਥੋਂ ਤੱਕ ਪਹੁੰਚਣ ਦਾ ਜਿਹੜਾ ਰਾਹ ਨੇਹਾ ਨੇ ਚੁਣਿਆ, ਉਹ ਬਹੁਤ ਮੁਸ਼ਕਿਲ ਭਰਿਆ ਰਿਹਾ ਹੈ। ਨੇਹਾ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।
PunjabKesari
ਨੇਹਾ ਦਿਲੀ 'ਚ ਹੀ ਵੱਡੀ ਹੋਈ ਹੈ। 'ਪਿਆਰ ਤੇ ਜੈਗੁਆਰ', 'ਪੱਟ ਲੈਣਗੇ', 'ਮੈਨੂੰ ਇਸ਼ਕ ਲੱਗਾ' ਅਤੇ 'ਰਿੰਗ' ਵਰਗੇ ਧਮਾਕੇਦਾਰ ਗੀਤਾਂ ਨਾਲ ਨੇਹਾ ਕੱਕੜ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਸੈਲਫੀ ਕੁਈਨ ਵੀ ਅਖਵਾਉਂਦੀ ਹੈ। ਰਿਸ਼ੀਕੇਸ਼ ਤੋਂ ਮੁੰਬਈ ਤੱਕ ਦਾ ਸਫਰ ਤੈਅ ਕਰਨ ਵਾਲੀ ਨੇਹਾ ਕੱਕੜ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ।
PunjabKesari
ਨੇਹਾ ਨੇ 4 ਸਾਲ ਦੀ ਉਮਰ ਤੋਂ ਹੀ ਗਾਇਕੀ ਦੀ ਸ਼ੁਰੂਆਤ ਕਰ ਦਿੱਤੀ ਸੀ। ਨੇਹਾ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸ਼ੁਰੂ ਤੋਂ ਹੀ ਨੇਹਾ ਦੇ ਸੁਪਨੇ ਸਾਧਾਰਨ ਨਹੀਂ ਸਨ। ਮਾਤਾ ਦੇ ਜਗਰਾਤਿਆਂ 'ਚ ਭੇਟਾਂ ਗਾ ਕੇ ਨੇਹਾ ਨੇ ਖੁਦ ਦੀ ਆਵਾਜ਼ ਨੂੰ ਨਿਖਾਰਿਆ ਅਤੇ ਇਥੋਂ ਹੀ ਉਨ੍ਹਾਂ ਦੀ ਬੇਸਿਕ ਟ੍ਰੇਨਿੰਗ ਹੋਈ।
PunjabKesari
ਉਨ੍ਹਾਂ ਨੇ 2006 'ਚ ਪਹਿਲੀ ਵਾਰ 'ਇੰਡੀਅਨ ਆਈਡਲ' ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦਿੱਤਾ ਸੀ। ਉਹ ਇਸ ਲਈ ਚੁਣੀ ਵੀ ਗਈ ਸੀ। ਨੇਹਾ ਕੱਕੜ ਉਤਰਾਖੰਡ ਨਾਲ ਸੰਬੰਧ ਰੱਖਦੀ ਹੈ। ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਦੇ ਜਿਸ ਸਕੂਲ 'ਚ ਨੇਹਾ ਦੀ ਸਕੂਲਿੰਗ ਹੋਈ ਹੈ, ਉਸ ਸਕੂਲ ਤੋਂ ਬਾਹਰ ਉਨ੍ਹਾਂ ਦੇ ਪਿਤਾ ਸਮੋਸੇ ਵੇਚਦੇ ਹੁੰਦੇ ਸਨ।
PunjabKesari
ਨੇਹਾ ਨੇ ਖੁਦ ਇਕ ਇੰਟਰਵਿਊ 'ਚ ਇਸ ਬਾਰੇ ਖੁਲਾਸਾ ਕੀਤਾ ਸੀ। ਇਸੇ ਕਾਰਨ ਸਕੂਲ 'ਚ ਬੱਚੇ ਉਨ੍ਹਾਂ ਨੂੰ ਛੇੜਦੇ ਹੁੰਦੇ ਸਨ ਪਰ ਨੇਹਾ ਨੇ ਕਦੇ ਆਪਣਾ ਹੌਂਸਲਾ ਨਹੀਂ ਛੱਡਿਆ। ਆਪਣੇ ਪਿਤਾ ਦੇ ਆਦਰਸ਼ਾਂ ਅਤੇ ਆਪਣੀ ਸਖਤ ਮਿਹਨਤ ਨਾਲ ਉਨ੍ਹਾਂ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ।
PunjabKesari
ਅੱਜ ਨੇਹਾ ਇਕ ਗੀਤ ਲਈ ਲੱਖਾਂ ਰੁਪਏ ਚਾਰਜ ਕਰਦੀ ਹੈ। ਜ਼ਿਕਰਯੋਗ ਹੈ ਕਿ 'ਲੰਡਨ ਠੁਮਕਦਾ', 'ਲੜਕੀ ਬਿਊਟੀਫੁੱਲ ਕਰ ਗਈ ਚੁੱਲ', 'ਕਾਲਾ ਚਸ਼ਮਾ' ਵਰਗੇ ਧਮਾਕੇਦਾਰ ਗੀਤਾਂ ਨਾਲ ਬਾਲੀਵੁੱਡ 'ਚ ਨੇਹਾ ਆਪਣੇ ਨਾਂ ਕਈ ਐਵਾਰਡ ਕਰ ਚੁੱਕੀ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News