ਨੇਹਾ ਕੱਕੜ ਦੀ ਦਰਿਆਦਿਲੀ, ਗਰੀਬ ਬੱਚਿਆਂ ਨੂੰ ਵੰਡੇ 2000 ਦੇ ਨੋਟ (ਵੀਡੀਓ)

2/18/2020 9:08:55 AM

ਮੁੰਬਈ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਬੀਤੇ ਕਈ ਦਿਨਾਂ ਤੋਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਸੀ। ਖਬਰਾਂ ਸਨ ਕਿ ਨੇਹਾ ਆਦਿਤਿਆ ਨਰਾਇਣ ਨਾਲ ਵਿਆਹ ਕਰਵਾਉਣ ਵਾਲੀ ਹੈ। 'ਇੰਡੀਅਨ ਆਈਡਲ 11' ਦੇ ਸੈੱਟ ਤੋਂ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਇਕ ਵੀਡੀਓ ਵੀ ਸਾਹਮਣੇ ਆਇਆ ਸੀ। ਬਾਅਦ ਵਿਚ ਆਦਿਤਿਆ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਇਹ ਸਭ ਸਿਰਫ ਸ਼ੋਅ ਦੀ ਟੀ. ਆਰ. ਪੀ. ਲਈ ਕੀਤਾ ਗਿਆ ਸੀ। ਉਥੇ ਹੀ ਹੁਣ ਨੇਹਾ ਕੱਕੜ ਦਾ ਇਕ ਵੀਡੀਓ ਸੋਸ਼ਲ ਸਾਇਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਨੇਹਾ ਭਰਾ ਟੋਨੀ ਨਾਲ ਮੁੰਬਈ ਦੇ ਇਕ ਰੈਸਟੋਰੈਂਟ ਤੋਂ ਨਿਕਲਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਹ ਬਾਹਰ ਆਉਂਦੀ ਹੈ ਤਾਂ ਕੁੱਝ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ ਲਈ ਕਹਿੰਦੇ ਹਨ। ਨੇਹਾ ਸੈਲਫੀ ਦਿੰਦੀ ਹੈ ਉਦੋਂ ਤੱਕ ਉੱਥੇ ਕੁੱਝ ਬੱਚੇ ਆ ਜਾਂਦੇ ਹਨ, ਜੋ ਉਨ੍ਹਾਂ ਨੂੰ ਪੈਸੇ ਅਤੇ ਖਾਣ ਲਈ ਕੁਝ ਮੰਗਣ ਲੱਗਦੇ ਹਨ। ਨੇਹਾ ਬੱਚਿਆਂ ਨੂੰ ਦੇਖ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਤੇ ਆਪਣੇ ਪਰਸ 'ਚੋਂ ਪੈਸੇ ਕੱਢਣ ਲੱਗਦੀ ਹੈ। ਨੇਹਾ ਕੱਕੜ ਬੱਚਿਆਂ ਨੂੰ 2000 ਦੇ ਨੋਟ ਦਿੰਦੀ ਨਜ਼ਰ ਆ ਰਹੀ ਹੈ। ਨੇਹਾ ਨੇ ਦੋ ਬੱਚਿਆਂ ਨੂੰ 2–2 ਹਜ਼ਾਰ ਦੇ ਨੋਟ ਦਿੱਤੇ ਅਤੇ ਉਨ੍ਹਾਂ ਨੂੰ ਕਿਹਾ ਕਿ ਆਪਸ ਵਿਚ ਵੰਡ ਲਵੋ। ਨੇਹਾ ਦੀ ਇਸ ਉਦਾਰਤਾ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀ ਬਹੁਤ ਤਾਰੀਫ ਕਰ ਰਹੇ ਹਨ।

 
 
 
 
 
 
 
 
 
 
 
 
 
 

#nehakishaadi ???

A post shared by Viral Bhayani (@viralbhayani) on Feb 16, 2020 at 11:16am PST

ਯੂਜ਼ਰਸ ਕਹਿ ਰਹੇ ਹਨ ਕਿ ਉਹ ਕਾਫੀ ਨਰਮ ਸੁਭਾਅ ਦੀ ਹੈ। ਇਕ ਨੇ ਲਿਖਿਆ, ''ਉਹ ਕਿੰਨੀ ਪਿਆਰੀ ਲੱਗ ਰਹੀ ਹੈ।'' ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਜਦੋਂ ਇਕ ਮੀਡੀਆ ਪਰਸਨ ਨੇਹਾ ਤੋਂ ਪੁੱਛਦਾ ਹੈ ਕਿ ਤੁਹਾਡਾ ਵਿਆਹ ਕਦੋਂ ਹੋਵੇਗਾ? ਇਹ ਗੱਲ ਸੁਣ ਕੇ ਨੇਹਾ ਜ਼ੋਰ ਨਾਲ ਹੱਸਣ ਲੱਗਦੀ ਹੈ ਅਤੇ ਬਿਨਾਂ ਜਵਾਬ ਦਿੱਤੇ ਅੱਗੇ ਵੱਧ ਜਾਂਦੀ ਹੈ।

 
 
 
 
 
 
 
 
 
 
 
 
 
 

#GoaBeach by @tonykakkar and I Kaisa laga?? 🥰 It’s Trending coz of You guys!! Biggest Huggie to you all 😍😘🤗 Love My #NeHearts ❤️🙏🏼 . Posting one of my favourite looks from the video 🏖. Outfit styled by @stylebysugandhasood 😘. #MUAH @vibhagusain 😘 . 📸 @stylebysugandhasood . Thank you for letting me use your shades @shaziasamji 😘 . #NehaKakkar

A post shared by Neha Kakkar (@nehakakkar) on Feb 12, 2020 at 11:28pm PST

ਦੱਸ ਦੇਈਏ ਕਿ ਨੇਹਾ ਕੱਕੜ ਚੰਗੀ ਸਿੰਗਰ ਤਾਂ ਹੈ ਹੀ ਪਰ ਇਸ ਦੇ ਨਾਲ–ਨਾਲ ਉਹ ਸਟਾਈਲ ਦੇ ਮਾਮਲੇ ਵਿਚ ਵੀ ਪਿੱਛੇ ਨਹੀਂ ਹੈ। ਫੈਸ਼ਨ ਵਿਚ ਵੀ ਉਹ ਸਾਰਿਆਂ ਨੂੰ ਮਾਤ ਦਿੰਦੀ ਹੈ। ਕੰਮ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਦਾ ਹਾਲ ਹੀ ਵਿਚ ਭਰਾ ਟੋਨੀ ਕੱਕੜ ਨਾਲ 'ਗੋਆ ਬੀਚ' ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਉਨ੍ਹਾਂ ਨਾਲ ਆਦਿਤਿਅ ਨਰਾਇਣ ਨਜ਼ਰ ਆਏ। ਦਰਸ਼ਕਾਂ ਵਲੋਂ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News