''ਕੋਰੋਨਾ'' ਦੇ ਕਹਿਰ ਤੋਂ ਬੁਰੀ ਤਰ੍ਹਾਂ ਘਬਰਾ ਗਈ ਹੈ ਨੇਹਾ ਕੱਕੜ, ਬਿਆਨ ਕੀਤਾ ਦਿਲ ਦਾ ਹਾਲ

4/18/2020 5:17:22 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਦੇ ਇਲਾਜ਼ ਲਈ ਵੈਕਸੀਨ ਵੀ ਉਪਲੱਬਧ ਨਹੀਂ ਹੈ। ਅਜਿਹੇ ਹਾਲਾਤ ਵਿਚ ਵੱਖ-ਵੱਖ ਕਲਾਕਾਰ ਆਪਣੇ ਪ੍ਰਸ਼ੰਸ਼ਕਾਂ ਦਾ ਸੋਸ਼ਲ ਮੀਡੀਆ ਰਾਹੀਂ ਮਨੋਰੰਜਨ ਕਰ ਰਹੇ ਹਨ। ਇਸ ਸਭ ਦੇ ਚਲਦਿਆਂ ਗਾਇਕਾ ਨੇਹਾ ਕੱਕੜ ਰਿਸ਼ੀਕੇਸ਼ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। 'ਕੋਰੋਨਾ ਵਾਇਰਸ' ਦੀਆਂ ਖ਼ਬਰਾਂ ਅਤੇ ਅਫਵਾਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।

ਨੇਹਾ ਕੱਕੜ ਨੂੰ ਸਭ ਤੋਂ ਵੱਧ ਫੇਕ ਫਾਰਵਡ ਮੈਸੇਜ ਦੀ ਹੈ, ਜਿਹੜੇ ਕਿ ਲੋਕਾਂ ਨੂੰ ਖ਼ਤਰਨਾਕ ਤਰੀਕੇ ਨਾਲ ਗੁੰਮਰਾਹ ਕਰ ਰਹੇ ਹਨ। ਨੇਹਾ ਕੱਕੜ ਕਹਿੰਦੀ ਹੈ ਕਿ ਮੇਰੇ ਮਾਂ-ਬਾਪ ਸੀਨੀਅਰ ਸਿਟੀਜਨ ਹਨ। ਜਦੋਂ ਉਹ ਇਹ ਖ਼ਬਰਾਂ ਸੁਣਦੇ ਹਨ ਤਾ ਘਬਰਾ ਜਾਂਦੇ ਹਨ, ਜੋ ਵੀ ਵਟਸਐਪ ਮੈਸੇਜ ਸਾਨੂੰ ਮਿਲਦੇ ਹਨ ਉਹ ਸਾਰੇ ਸੱਚ ਨਹੀਂ ਹੁੰਦੇ। 'ਲ਼ੋਕ ਡਾਊਨ' ਦਾ ਅਸਰ ਲੋਕਾਂ ਦੀ ਮਾਨਸਿਕਤਾ 'ਤੇ ਵੀ ਨਜ਼ਰ ਆ ਰਿਹਾ ਹੈ ਪਰ ਜੇਕਰ ਕੋਈ ਇਨਸਾਨ ਕੁਝ ਕਰਨ ਦੀ ਥਾਨ ਲਵੇ ਤਾਂ ਉਹ ਜ਼ਰੂਰ ਕੁਝ ਕਰ ਸਕਦਾ ਹੈ। ਇਹ ਸਭ ਕੁਝ ਸਾਡੇ ਦਿਮਾਗ ਵਿਚ ਹੁੰਦਾ ਹੈ। ਜੇਕਰ ਤੁਸੀਂ ਘਬਰਾਉਂਦੇ ਹੋ ਤਾਂ ਤੁਸੀਂ ਵੀ ਆਪਾ ਗੁਆ ਦਿੰਦੇ ਹੋਵੋਗੇ। ਤੁਸੀਂ ਨਵੀਆਂ ਚੀਜ਼ਾਂ ਸਿੱਖੋ ਅਤੇ ਚੰਗੀ ਨੀਂਦ ਲਵੋ।''    

ਦੱਸਣਯੋਗ ਹੈ ਕਿ ਨੇਹਾ ਕੱਕੜ ਨੇ ਵੀ ਇੰਡਸਟਰੀ ਨਾਲ ਜੁੜਿਆ ਇਕ ਸੱਚ ਉਜਾਗਰ ਕੀਤਾ ਸੀ। ਨੇਹਾ ਨੇ ਦੱਸਿਆ ਸੀ ਕਿ ਬਾਲੀਵੁੱਡ ਵਿਚ ਸਿੰਗਰਸ ਨੂੰ ਗਾਉਣ ਦੇ ਪੈਸੇ ਨਹੀਂ ਮਿਲਦੇ। ਦਰਅਸਲ, ਨੇਹਾ ਕੱਕੜ ਨੇ ਹਾਲ ਹੀ ਵਿਚ ਇਕ ਨਿਊਜ਼ ਪੈਟਰੋਲ ਵੈੱਬਸਾਈਟ ਨੂੰ ਇੰਟਰਵਿਊ ਦਿੱਤਾ, ਜਿਸ ਵਿਚ ਉਸ ਨੇ ਦੱਸਿਆ ਕਿ, ''ਬਾਲੀਵੁੱਡ ਸਾਨੂੰ ਗਾਉਣ ਦੇ ਪੈਸੇ ਨਹੀਂ ਦਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੋਈ ਸੁਪਰਹਿੱਟ ਗਾਣਾ ਦੇ ਰਹੇ ਹਾਂ ਤਾਂ ਅਸੀਂ ਸ਼ੋਅ ਤੋਂ ਹੀ ਪੈਸਾ ਕਮਾ ਲਵਾਂਗੇ। ਲਾਈਵ ਕੰਸਰਟ ਦੇ ਜਰੀਏ ਮੈਂ ਚੰਗਾ ਕਮਾ ਲੈਂਦੀ ਹਾਂ ਪਰ ਬਾਲੀਵੁੱਡ ਤੋਂ ਨਹੀਂ।'' ਹੁਣ ਨੇਹਾ ਦੇ ਇਸ ਖੁਲਾਸੇ ਵਿਚ ਕਿੰਨੀ ਸੱਚਾਈ ਹੈ ਅਤੇ ਕਿੰਨੀ ਨਹੀਂ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਤਾਂ ਸੱਚ ਹੈ ਕਿ ਬਾਲੀਵੁੱਡ ਸਿੰਗਰਸ ਜਿੰਨੇ ਗੀਤ ਬਾਲੀਵੁੱਡ ਵਿਚ ਨਹੀਂ ਗਾਉਂਦੇ, ਉਸ ਤੋਂ ਕੀਤੇ ਜ਼ਿਆਦਾ ਉਹ ਕੰਸਰਟ ਕਰ ਲੈਂਦੇ ਹਨ। ਹੋਰ ਤਾਂ ਹੋਰ ਕਈ ਅਜਿਹੇ ਸਿੰਗਰਸ ਵੀ ਹਨ, ਜਿਹੜੇ ਬਾਲੀਵੁੱਡ ਵਿਚ ਇਨ੍ਹਾਂ ਵੱਡਾ ਨਾਮ ਤਾਂ ਹਾਸਲ ਨਹੀਂ ਕਰ ਸਕੇ ਪਰ ਕੰਸਰਟ ਦੇ ਜਰੀਏ ਇਨ੍ਹਾਂ ਸਿੰਗਰਸ ਨੇ ਚੰਗਾ ਨਾਮ ਕਮਾਇਆ ਹੈ ਅਤੇ ਨਾਲ ਹੀ ਪਛਾਣ ਵੀ ਬਣਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News