ਨੇਹਾ ਕੱਕੜ ਨੇ ਫਾਇਰ ਬ੍ਰਿਗੇਡ ਕਰਮਚਾਰੀ ਨੂੰ ਦਿੱਤੇ 2 ਲੱਖ ਰੁਪਏ

1/22/2020 11:29:41 AM

ਜਲੰਧਰ (ਬਿਊਰੋ) : ਗਾਇਕਾ ਨੇਹਾ ਕੱਕੜ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਰਿਐਲਿਟੀ ਸ਼ੋਅ 'ਇੰਡੀਅਨ ਆਇਡਲ 11' 'ਚ ਨੇਹਾ ਕੱਕੜ ਨੇ ਇਕ ਫਾਇਰ ਬ੍ਰਿਗੇਡ ਕਰਮਚਾਰੀ ਨੂੰ 2 ਲੱਖ ਰੁਪਏ ਤੋਹਫੇ ਵਜੋ ਦਿੱਤੇ ਹਨ। ਦੱਸ ਦਈਏ ਕਿ ਨੇਹਾ 'ਇੰਡੀਅਨ ਆਈਡਲ 11' ਦੀ ਜੱਜ ਹੈ। 71ਵੇਂ ਗਣਤੰਤਰ ਦਿਵਸ ਦੇ ਐਪੀਸੋਡ ਲਈ ਸ਼ੋਅ 'ਚ ਆਰਮੀਮੈਨ, ਪੁਲਸਕਰਮੀ, ਲਾਇਫਗਾਰਡ ਅਤੇ ਫਾਇਰ ਬ੍ਰਿਗੇਡ ਨੂੰ ਚੀਫ ਗੇਸਟ ਦੇ ਤੌਰ 'ਤੇ ਬੁਲਾਇਆ ਗਿਆ। ਕੰਟੈਸਟੈਂਟ ਨੇ ਉਨ੍ਹਾਂ ਨੂੰ ਟਰਿਬਿਊਟ ਦਿੱਤਾ। ਇਸ ਐਪੀਸੋਡ 'ਚ ਨੇਹਾ ਨੇ ਫਾਇਰ ਬ੍ਰਿਗੇਡ ਕਰਮਚਾਰੀ ਬਿਪਨ ਗਣਤਰਾ ਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ।
ਦੱਸ ਦਈਏ ਕਿ ਬਿਪਨ 40 ਸਾਲਾਂ ਤੋਂ ਅੱਗ ਬੁਝਾਉਣ ਦਾ ਕੰਮ ਕਰਦੇ ਹਨ। ਬਿਪਿਨ ਗਣਤਰਾ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਨੇਹਾ ਕੱਕੜ ਨੇ ਕਿਹਾ, ''ਜਿਸ ਤਰ੍ਹਾਂ ਤੁਸੀਂ ਆਪਣੇ ਬਾਰੇ 'ਚ ਨਾ ਸੋਚਕੇ ਸਾਰੇ ਲੋਕਾਂ ਦੀ ਰੱਖਿਆ ਕਰਦੇ ਹੋ ਇਹ ਬਹੁਤ ਭਲਾਈ ਦਾ ਕੰਮ ਹੈ। ਤੁਹਾਨੂੰ ਮਿਲਕੇ ਮੈਂ ਦੱਸ ਨਹੀਂ ਸਕਦੀ ਕਿ ਕਿੰਨੀ ਖੁਸ਼ ਹਾਂ। ਮੈਂ ਤੁਹਾਨੂੰ 2 ਲੱਖ ਰੁਪਏ ਤੋਹਫੇ 'ਚ ਦੇਣਾ ਚਾਹੁੰਦੀ ਹਾਂ।''

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੇਹਾ ਕੱਕੜ ਇਕ ਮਿਊਜੀਸ਼ੀਅਨ ਨੂੰ 2 ਲੱਖ ਰੁਪਏ ਦੇ ਚੁੱਕੀ ਹੈ। ਸ਼ੋਅ ਦੇ ਇਕ ਕੰਟੈਸਟੈਂਟ ਸੰਨੀ ਹਿੰਦੁਸਤਾਨੀ ਨੇ ਮਿਊਜਿਸ਼ਿਅਨ ਰੌਸ਼ਨ ਅਲੀ ਨਾਲ ਪਰਫਾਰਮ ਕੀਤਾ ਸੀ। ਰੌਸ਼ਨ ਅਲੀ ਕਦੇ ਦਿੱਗਜ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਕੰਮ ਕਰਦੇ ਸਨ ਪਰ ਕੁੱਝ ਸਮੇਂ ਬਾਅਦ ਖਰਾਬ ਤਬੀਅਤ ਦੇ ਚੱਲਦਿਆਂ ਉਨ੍ਹਾਂ ਨੂੰ ਨੁਸਰਤ ਫਤਿਹ ਅਲੀ ਖਾਨ ਦੀ ਟੀਮ ਛੱਡਣੀ ਪਈ। ਰੌਸ਼ਨ ਅਲੀ ਦੀ ਇਹ ਦੁਖਭਰੀ ਕਹਾਣੀ ਸੁਣਕੇ ਨੇਹਾ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਮਦਦ ਦੇ ਤੌਰ 'ਤੇ ਉਨ੍ਹਾਂ ਨੂੰ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News