ਸੋਨੀ ਰਾਜਦਾਨ ਨੇ ਅਫਜ਼ਲ ਗੁਰੂ ਨੂੰ ਦੱਸਿਆ ‘ਬਲੀ ਦਾ ਬੱਕਰਾ’

1/22/2020 12:17:32 PM

ਮੁੰਬਈ(ਬਿਊਰੋ)– ਮਹੇਸ਼ ਭੱਟ ਦੀ ਪਤਨੀ ਅਤੇ ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ ਨੇ ਡੀ. ਐੱਸ. ਪੀ. ਦਵਿੰਦਰ ਸਿੰਘ ਅਤੇ ਅਫਜ਼ਲ ਗੁਰੂ ਨਾਲ ਜੁੜੀ ਇਕ ਖਬਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਮੈਨੂੰ ਟਾਰਚਰ ਕੀਤਾ ਸੀ ਅਤੇ ਕਿਹਾ ਸੀ ਕਿ ਮੈਨੂੰ ਉਸ ਲਈ ਇਕ ਛੋਟਾ ਜਿਹਾ ਕੰਮ ਕਰਨਾ ਹੈ।
PunjabKesari
ਸੋਨੀ ਰਾਜਦਾਨ ਨੇ ਟਵੀਟ ਕਰ ਕੇ ਲਿਖਿਆ,‘‘ਇਹ ਨਿਆਂ ਦਾ ਮਜ਼ਾਕ ਹੈ। ਕਿਹੜਾ ਉਸ ਮਰੇ ਹੋਏ ਇਨਸਾਨ ਨੂੰ ਵਾਪਸ ਲਿਆਏਗਾ ਅਤੇ ਬਾਅਦ ਵਿਚ ਇਹ ਪਤਾ ਚੱਲੇਗਾ ਕਿ ਉਹ ਨਿਰਦੋਸ਼ ਸੀ। ਇਸ ਲਈ ਕਦੇ ਵੀ ਮੌਤ ਦੀ ਸਜ਼ਾ ਨੂੰ ਸਾਧਾਰਨ ਢੰਗ ਨਾਲ ਨਹੀਂ ਲਿਆ ਜਾਣਾ ਚਾਹੀਦਾ। ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ ਸੀ।’’ ਉਕਤ ਟਵੀਟ ਪਿੱਛੋਂ ਲੋਕਾਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਪ੍ਰਗਟ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News